ਭਾਰੀ ਮਾਤਰਾ ''ਚ ਲਾਹਣ ਤੇ 60 ਲਿਟਰ ਦੇਸੀ ਨਾਜਾਇਜ਼ ਸ਼ਰਾਬ ਬਰਾਮਦ

01/14/2023 12:09:30 PM

ਬਟਾਲਾ/ਘੁਮਾਣ (ਗੋਰਾਇਆ) - ਐਕਸਾਈਜ਼ ਵਿਭਾਗ ਵਲੋਂ ਦਰਿਆ ਬਿਆਸ ਕੰਢੇ ਦੇ ਵੱਖ-ਵੱਖ ਪਿੰਡਾਂ ਵਿਚ ਸਰਚ ਅਭਿਆਨ ਤਹਿਤ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ। ਇਸ ਸਬੰਧ ’ਚ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਗੁਰਦਾਸਪੁਰ ਰਾਹੁਲ ਭਾਟੀਆ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਨਸ਼ਾ ਸਮੱਗਲਰਾਂ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਐਕਸਾਈਜ਼ ਵਿਭਾਗ ਦੀਆਂ ਟੀਮਾਂ ਬਣਾ ਕੇ ਚੈਕਿੰਗ ਲਈ ਭੇਜੀਆਂ ਗਈਆਂ ਸੀ। ਜਿਸਦੇ ਤਹਿਤ ਦਰਿਆ ਬਿਆਸ ਦੇ ਪਿੰਡਾਂ ਜਾਹਦਪੁਰ, ਕਠਾਣਾ ਤੇ ਬੁੱਢਾਬਾਲਾ ਵਿੱਚ ਮਿਲੀ ਕਿਸੇ ਗੁਪਤ ਸੂਚਨਾ ਦੇ ਆਧਾਰ ਤੇ ਐਕਸਾਈਜ਼ ਈ.ਟੀ.ਓ. ਗੌਤਮ ਗੋਬਿੰਦ ਦੀ ਅਗਵਾਈ ’ਚ ਐਕਸਾਈਜ਼ ਇੰਸਪੈਕਟਰ ਮਨਦੀਪ ਸਿੰਘ ਸੈਣੀ, ਐਕਸਾਈਜ਼ ਪੁਲਸ ਸਟਾਫ਼ ਅਤੇ ਆਧਾਰਿਤ ਰੇਡ ਟੀਮ ਵਲੋਂ ਦਰਿਆ ਕੰਢੇ ਇਨ੍ਹਾਂ ਪਿੰਡਾਂ ਵਿਚ ਜਦ ਛਾਪੇਮਾਰੀ ਕੀਤੀ ਤਾਂ ਵੱਡੀ ਪੱਧਰ ’ਤੇ 25 ਤਰਪਾਲਾਂ ਵਿਚ ਮੌਜੂਦ 37900 ਲਿਟਰ ਲਾਹਣ ਅਤੇ 60 ਲਿਟਰ ਦੇਸੀ ਰੂੜੀ ਮਾਰਕਾ ਸ਼ਰਾਬ ਜੋ ਕਿ ਤਿੰਨ ਕੈਨਾਂ ’ਚ ਮੌਜੂਦ ਸੀ, ਬਰਾਮਦ ਹੋਈ। ਜਿਸਨੂੰ ਬਾਅਦ ’ਚ ਐਕਸਾਈਜ਼ ਵਿਭਾਗ ਨੇ ਨਸ਼ਟ ਕੀਤਾ।

ਇਹ ਵੀ ਪੜ੍ਹੋ- 8ਵੀਂ ਫੇਲ੍ਹ ਵਿਅਕਤੀ ਦਾ ਹੈਰਾਨ ਕਰਨ ਵਾਲਾ ਕਾਰਾ, ਲੱਖਾਂ ਰੁਪਏ ਦੀ ਛਾਪ ਦਿੱਤੀ ਜਾਅਲੀ ਭਾਰਤੀ ਕਰੰਸੀ

ਏ.ਈ.ਟੀ.ਸੀ. ਰਾਹੁਲ ਭਾਟੀਆ ਵਲੋਂ ਐਕਸਾਈਜ਼ ਵਿਭਾਗ ਵਲੋਂ ਫੜੇ ਗਏ ਵੱਡੇ ਪੱਧਰ ’ਤੇ ਸ਼ਰਾਬ ਦੇ ਜ਼ਖ਼ੀਰੇ ’ਤੇ ਐਕਸਾਈਜ਼ ਵਿਭਾਗ ਦੀ ਕਾਮਯਾਬੀ ’ਤੇ ਕਿਹਾ ਕਿ ਹੁਣ ਤੱਕ ਪਿਛਲੇ ਢਾਈ ਮਹੀਨਿਆਂ ਦੌਰਾਨ ਲੱਖਾਂ ਲਿਟਰ ਲਾਹਣ ਤੇ ਸ਼ਰਾਬ ਦੇ ਜ਼ਖ਼ੀਰੇ ਬਰਾਮਦ ਕੀਤੇ ਗਏ ਹਨ ਪਰ ਜਿਹੜੇ ਲੋਕ ਸ਼ਰਾਬ ਦਾ ਗ਼ੈਰ ਕਾਨੂੰਨੀ ਧੰਦਾ ਕਰ ਰਹੇ ਹਨ ਉਹ ਬਾਜ ਨਹੀਂ ਆ ਰਹੇ। ਕੱਚੀ ਤੇ ਜ਼ਹਿਰੀਲੀ ਸ਼ਰਾਬ ਤਿਆਰ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਹੜਾ ਵੀ ਹੁਣ ਸ਼ਰਾਬ ਦਾ ਧੰਦਾ ਕਰਦਾ ਕਾਬੂ ਆ ਗਿਆ ਤਾਂ ਵਿਭਾਗ ਵੱਲੋਂ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News