ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੀ ਟੀਮ ਨੇ ਲਾਂਘੇ ਸਬੰਧੀ ਸਰਹੱਦ ਦਾ ਕੀਤਾ ਦੌਰਾ

01/24/2019 4:44:38 AM

ਬਟਾਲਾ/ਡੇਰਾ ਬਾਬਾ ਨਾਨਕ, (ਬੇਰੀ, ਕੰਵਲਜੀਤ)- ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਪ੍ਰਾਜੈਕਟ ਨੂੰ ਪਹਿਲ ਦਿੱਤੀ ਗਈ ਹੈ ਅਤੇ ਇਸ ਰਸਤੇ ਦੀ ਤਿਆਰੀ ਸਬੰਧੀ ਹੀ ਅੱਜ ਅਸੀਂ ਇਥੇ ਪਹੁੰਚੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ  ਅਨਿਲ ਬਾਮ ਨੇ ਗੱਲਬਾਤ ਕਰਦਿਆਂ ਕਿਹਾ ਕਿ  ਜਿੰਨੀ ਜ਼ਮੀਨ ਚਾਹੀਦੀ ਹੋਵੇਗੀ ਅਸੀਂ ਐਕਵਾਈਰ ਕਰਾਂਗੇ ਅਤੇ ਇਹ ਲਾਂਘਾ ਜਲਦੀ ਤਿਆਰ ਹੋਵੇਗਾ ਅਤੇ ਸਰਕਾਰ ਆਪਣੇ ਮਿੱਥੇ ਸਮੇਂ ’ਤੇ ਇਸ ਨੂੰ ਪੂਰਾ ਕਰ ਲਵੇਗੀ। 
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਦਿੰਦਿਆ  ਬਾਮ ਨੇ ਕਿਹਾ ਕਿ ਕਿਸਾਨਾਂ ਨੂੰ ਚਿੰਤਤ ਹੋਣ ਦੀ ਕੋਈ ਲੋਡ਼ ਨਹੀਂ ਹੈ। ਇਹ ਲਾਂਘਾ ਖੁੱਲ੍ਹਣ ਨਾਲ ਉਨ੍ਹਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ, ਕਿਉਂਕਿ ਇਥੇ ਸ਼ਰਧਾਲੂਆਂ ਦੀ ਆਮਦ ਵਧੇਗੀ ਅਤੇ ਇਲਾਕੇ ਦੀ ਤਰੱਕੀ ਹੋਵੇਗੀ ਅਤੇ ਕਿਸਾਨ ਖੁਸ਼ਹਾਲ ਹੋਣਗੇ। ਜ਼ਮੀਨ ਦੇ ਰੇਟ ਸਬੰਧੀ ਉਨ੍ਹਾਂ ਕਿਹਾ ਕਿ ਇਹ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ, ਉਹ ਆਪਣੀ ਪਾਲਿਸੀ ਅਨੁਸਾਰ ਹੀ ਕਿਸਾਨਾਂ ਨੂੰ ਰੇਟ ਦੇਵੇਗੀ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਪਾਕਿਸਤਾਨ ਦੀ ਤਰਫੋਂ 35 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਥੇ ਅਜੇ ਚਾਲੂ ਵੀ ਨਹੀਂ ਹੋਇਆ, ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅੱਜ ਅਸੀਂ ਆਏ ਹਾਂ ਜਦ ਅਗਲੀ ਵਾਰ ਆਵਾਂਗੇ ਤਾਂ ਕੰਮ ਸ਼ੁਰੂ ਹੋ ਜਾਵੇਗਾ। 
ਇਸ ਮੌਕੇ ਸੁਖਦੇਵ ਸਿੰਘ ਮੈਨੇਜਰ ਲੈਂਡ ਪੋਰਟ ਅਥਾਰਟੀ ਆਫ ਇੰਡੀਆ, ਅਸਿਸਟੈਂਟ ਇੰਜੀਨੀਅਰ ਮਨੋਜ ਕੁਮਾਰ, ਅਨਿਲ ਬਾਹਰੀ ਜਨਰਲ ਮੈਨੇਜਰ, ਕਾਰਤਿਕ ਡਿਪਟੀ ਜਨਰਲ ਮੈਨੇਜਰ, ਅਭਿਨਵ ਰਾਠੋਰ ਪ੍ਰੋਜੈਕਟਰ ਇੰਜੀਨੀਅਰ, ਕਸਟਮ ਕਮਿਸ਼ਨਰ ਦੀਪਕ ਗੁਪਤਾ, ਜੁਆਇੰਟ ਕਮਿਸ਼ਨਰ ਅਰਵਿੰਦਰ ਕੁਮਾਰ, ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਐੱਸ. ਡੀ. ਐੱਮ. ਅਸ਼ੋਕ ਕੁਮਾਰ ਸ਼ਰਮਾ, ਰਮਨ ਕੋਛਡ਼ ਐੱਸ.ਡੀ.ਐੱਮ., ਜਸਪਾਲ ਸਿੰਘ ਪ੍ਰੋਜੈਕਟਰ ਡਾਇਰੈਕਟਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਆਈ. ਜੀ. ਮਹੀਪਾਲ ਯਾਦਵ, ਡੀ.ਆਈ.ਜੀ. ਰਾਜੇਸ਼ ਸ਼ਰਮਾ, ਲੈਫਟੀਨੈਂਟ ਕਰਨਲ ਜੀ.ਐੱਸ. ਮੈਨੀ, ਉਪਿੰਦਰਜੀਤ ਸਿੰਘ ਘੁੰਮਣ ਐੱਸ. ਐੱਸ. ਪੀ. ਬਟਾਲਾ, ਬਲਜੀਤ ਸਿੰਘ ਬੱਲ ਐੱਸ. ਪੀ. ਬਟਾਲਾ, ਨਾਇਬ ਤਹਿਸੀਲਦਾਰ ਜਨਕ ਰਾਜ, ਨੀਰਜ ਕੁਮਾਰ ਟੂ ਆਈ ਸੀ, ਧਰਮਪਾਲ ਟੂ ਆਈ ਸੀ, ਆਰਜੂਡੈਂਟ ਭਾਰਦਵਾਜ, ਰਾਹੁਲ, ਸੁਧੀਰ ਸ਼ਰਮਾ  ਤੇ ਮੁਨੀਸ਼ ਮਹਾਜਨ ਆਦਿ ਮੌਜੂਦ ਸਨ।


Related News