ਕਿਸਾਨ ਯੂਨੀਅਨ ਸੀ. ਪੀ. (ਐੱਮ. ਐੱਲ.) ਲਿਬਰੇਸ਼ਨ  ਵੱਲੋਂ  ਸਰਕਾਰ ਵਿਰੁੱਧ ਨਾਅਰੇਬਾਜ਼ੀ

Thursday, Dec 13, 2018 - 04:11 AM (IST)

ਕਿਸਾਨ ਯੂਨੀਅਨ ਸੀ. ਪੀ. (ਐੱਮ. ਐੱਲ.) ਲਿਬਰੇਸ਼ਨ  ਵੱਲੋਂ  ਸਰਕਾਰ ਵਿਰੁੱਧ ਨਾਅਰੇਬਾਜ਼ੀ

ਭਿੰਡੀ ਸੈਦਾਂ,   (ਗੁਰਜੰਟ)-  ਕਿਸਾਨ ਯੂਨੀਅਨ ਸੀ. ਪੀ. (ਐੱਮ. ਐੱਲ.) ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਸਰਹੱਦੀ ਪਿੰਡ ਪੰਜੂਕਲਾਲ ਵਿਖੇ ਬਲਾਕ ਪ੍ਰਧਾਨ ਸੁਰਮੁੱਖ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੀਟਿੰਗ ’ਚ ਬੋਲਦਿਅਾਂ ਕਿਸਾਨ ਆਗੂ ਕਾਮਰੇਡ ਮੰਗਲ ਸਿੋਟ ਨੇ ਸੂਬੇ ਦੀ ਕੈਪਟਨ ਸਰਕਾਰ ’ਤੇ ਸਵਾਲ ਖਡ਼੍ਹੇ ਕਰਦਿਅਾਂ ਕਿਹਾ ਕਿ ਪੰਜਾਬ ’ਚ ਭ੍ਰਿਸ਼ਟਾਚਾਰੀ ਤੇ ਬੇਰੋਜ਼ਗਾਰੀ ਖਤਮ ਕਰਨ ਦਾ ਵਾਅਦਾ ਕਰ ਕੇ ਸੱਤਾ ਹਾਸਲ ਕਰਨ ਵਾਲੀ ਕੈਪਟਨ ਸਰਕਾਰ ਦੇ ਪਿਛਲੇ 20 ਮਹੀਨਿਅਾਂ ਦੇ ਕਾਰਜਕਾਲ ਦੌਰਾਨ ਪੰਜਾਬ ’ਚ ਭ੍ਰਿਸ਼ਟਾਚਾਰੀ ਤੇ ਬੇਰੋਜ਼ਗਾਰੀ ਬਹੁਤ ਵੱਧ ਚੁੱਕੀ ਹੈ, ਜਿਸ ਨੂੰ ਖਤਮ ਕਰਨ ’ਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ, ਜੇਕਰ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਗੱਲ ਕੀਤੀ ਜਾਵੇ ਤਾਂ ਕਿਸੇ ਵਿਅਕਤੀ ਨੂੰ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲ ਰਿਹਾ, ਜਿਸ ਦੀ ਤਾਜ਼ਾ ਮਿਸਾਲ ਪੁਲਸ ਥਾਣਾ ਭਿੰਡੀ ਸੈਦਾਂ ਤੋਂ ਮਿਲਦੀ ਹੈ, ਜਿਥੇ ਕਿ ਪਿਛਲੇ ਦਿਨੀਂ ਇਕ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਬੱਬਾ ਜਸਰਾਉਰ ਦੀ ਕੁਝ ਕਾਂਗਰਸੀ ਵਰਕਰਾਂ ਵੱਲੋਂ ਬੀਜੀ ਫਸਲ ਵਾਹ ਦਿੱਤੀ ਗਈ, ਜਿਸ ਸਬੰਧੀ ਪੁਲਸ ਥਾਣਾ ਭਿੰਡੀ ਸੈਦਾਂ ਨੂੰ ਦਰਖਾਸਤ ਦੇਣ ਉਪੰਰਤ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਉਨ੍ਹਾਂ ਪੁਲਸ ਥਾਣਾ ਭਿੰਡੀ ਸੈਦਾਂ ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਪੁਲਸ ਵੱਲੋਂ 15 ਦਸੰਬਰ ਤੋਂ ਪਹਿਲਾਂ ਕਿਸਾਨ ਆਗੂ ਪ੍ਰਿਥੀਪਾਲ ਸਿੰਘ ਬੱਬਾ ਦੀ ਬੀਜੀ ਫਸਲ ਵਾਹੁਣ ਵਾਲਿਅਾਂ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ 16 ਦਸੰਬਰ ਨੂੰ ਥਾਣਾ ਭਿੰਡੀ ਸੈਦਾਂ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ, ਜਿਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ।
ਇਸ ਮੌਕੇ ਕਿਸਾਨ ਆਗੂ ਗੁਰਮੀਤ ਸਿੰਘ ਮਿਆਦੀਆਂ, ਪ੍ਰਿਥੀਪਾਲ ਸਿੰਘ ਜਸਰਾਉਰ, ਬਲਵਿੰਦਰ ਸਿੰਘ ਮਜ਼ਦੂਰ ਆਗੂ, ਸਤਨਾਮ ਸਿੰਘ, ਡਾ. ਨਿਰਮਲ ਸਿੰਘ ਜਸਰਾਉਰ, ਹਰਜੀਤ ਸਿੰਘ ਢੰਡਾਲ, ਕਸ਼ਮੀਰ ਸਿੰਘ ਕੋਟਲੀ, ਪਰਮਜੀਤ ਕੌਰ, ਰਾਜਬੀਰ ਕੌਰ, ਸਰਬਜੀਤ ਕੌਰ, ਹਰਜੀਤ ਕੌਰ ਤੇ ਗੁਰਮੀਤ ਕੌਰ ਪੰਜੂਕਲਾਲ ਹਾਜ਼ਰ ਸਨ। 
 


Related News