ਪੱਤਰਕਾਰੀ ''ਚ ਲੰਮਾ ਸਮਾਂ ਕੰਮ ਕਰਨ ਵਾਲੇ ਗਜਿੰਦਰ ਸਿੰਘ ਕਿੰਗ ਦਾ ਦਿਹਾਂਤ

Saturday, Jan 08, 2022 - 04:35 PM (IST)

ਪੱਤਰਕਾਰੀ ''ਚ ਲੰਮਾ ਸਮਾਂ ਕੰਮ ਕਰਨ ਵਾਲੇ ਗਜਿੰਦਰ ਸਿੰਘ ਕਿੰਗ ਦਾ ਦਿਹਾਂਤ

ਅੰਮ੍ਰਿਤਸਰ (ਗੁਰਿੰਦਰ ਸਾਗਰ)- ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਗਜਿੰਦਰ ਸਿੰਘ ਕਿੰਗ ਦਾ ਅੱਜ ਦਿਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਸਮੇਂ ਤੋਂ ਇਕ ਬੀਮਾਰੀ ਨਾਲ ਲੜ ਰਹੀ ਸਨ। ਅੱਜ ਸਵੇਰੇ 6 ਵਜੇ ਅਚਾਨਕ ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਜੇਕਰ ਉਨ੍ਹਾਂ ਦੇ ਜੀਵਨ ਦੇ ਬਾਰੇ ਗੱਲ ਕਰੀਏ ਤਾਂ ਪੱਤਰਕਾਰੀ ਦੇ ਵਿਚ ਉਨ੍ਹਾਂ ਨੂੰ ਕਿਸੇ ਵੀ ਪਛਾਣ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਪਾਲੀਵੁੱਡ ਅਤੇ ਬਾਲੀਵੁੱਡ ਤੋਂ ਲੈ ਕੇ ਪੰਜਾਬ ਦੇ ਵੱਡੇ-ਵੱਡੇ ਨੇਤਾ ਵੀ ਜਾਣਦੇ ਸਨ। ਉਨ੍ਹਾਂ ਨੇ ਪੱਤਰਕਾਰੀ ਵਿੱਚ ਜੋ ਵੀ ਆਪਣਾ ਨਾਮ ਕਮਾਇਆ ਹੈ, ਉਸ ਨੂੰ ਲੁਕਾਇਆ ਨਹੀਂ ਜਾ ਸਕਦਾ। 

ਇਹ ਵੀ ਪੜ੍ਹੋ: ਚੋਣਾਂ ਦੇ ਐਲਾਨ ਤੋਂ ਪਹਿਲਾਂ ਫਿਰੋਜ਼ਪੁਰ ਦੇ SSP ਦਾ ਤਬਾਦਲਾ, ਹੋਰ ਵੀ ਬਦਲੇ ਕਈ ਅਧਿਕਾਰੀ

ਅੱਜ ਉਨ੍ਹਾਂ ਦੀ ਮੌਤ ਹੋਣ ਕਾਰਨ ਸਾਰੇ ਪੱਤਰਕਾਰਾਂ ਵਿਚ ਇਕ ਵੱਡੀ ਸੋਗ ਦੀ ਲਹਿਰ ਛਾ ਗਈ ਹੈ। ਸੀਨੀਅਰ ਪੱਤਰਕਾਰ ਗਜਿੰਦਰ ਸਿੰਘ ਕਿੰਗ ਜੀ ਅੱਜ ਸਵੇਰੇ 6 ਵਜੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਿਤੀ ਅੱਜ ਚਾਟੀਵਿੰਡ ਗੇਟ ਸ਼ਮਸ਼ਾਨ ਘਾਟ ਨੇੜੇ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਹੋਵੇਗਾ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਵੀਰੇਸ਼ ਕੁਮਾਰ ਭਵਰਾ ਬਣੇ ਪੰਜਾਬ ਦੇ ਨਵੇਂ ਡੀ. ਜੀ. ਪੀ.

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News