ਜੋੜਾ ਫਾਟਕ ਘਟਨਾ ਦੀ ਜਾਂਚ ਰਿਪੋਰਟ ਦਾ ਜ਼ੋਰਦਾਰ ਵਿਰੋਧ

07/06/2020 10:11:39 PM

ਅੰਮ੍ਰਿਤਸਰ,(ਛੀਨਾ)- ਪੰਜਾਬ ਸਰਕਾਰ ਵਲੋਂ ਜੋੜਾ ਫਾਟਕ ਰੇਲ ਹਾਦਸੇ ਦੀ ਕਰਵਾਈ ਗਈ ਜਾਂਚ 'ਚ ਦੁਸਹਿਰਾ ਮਨਾਉਣ ਵਾਲੇ ਵਿਅਕਤੀਆਂ ਨੂੰ ਦੋਸ਼ੀ ਨਾ ਠਹਿਰਾਏ ਜਾਣ ਦੇ ਰੋਸ ਵਜੋਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਾਮ ਤਲਾਈ ਚੌਂਕ ਤੋਂ ਜੋੜਾ ਫਾਟਕ ਤੱਕ ਕੈਂਡਲ ਮਾਰਚ ਕੱਢਿਆ ਗਿਆ। ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਕੱਢੇ ਗਏ ਇਸ ਕੈਂਡਲ ਮਾਰਚ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਪੀੜਤ ਪਰਿਵਾਰ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਏ ਜਿੰਨਾ ਵੱਲੋਂ ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਤੇ ਕਾਂਗਰਸੀ ਆਗੂ ਮਿੱਠੂ ਮਦਾਨ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ 'ਤੇ ਗੱਲਬਾਤ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ 2 ਸਾਲ ਪਹਿਲਾ ਜੋੜਾ ਫਾਟਕ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਸੀ ਪਰ ਕਾਂਗਰਸ ਸਰਕਾਰ ਵਾਸਤੇ ਕਿੰਨੀ ਸ਼ਰਮਨਾਕ ਗੱਲ ਹੈ ਕਿ ਉਹ ਪੀੜਤਾਂ ਨੂੰ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ। ਗਿੱਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੰਮੀ ਉਡੀਕ ਤੋਂ ਬਾਅਦ ਜੋ ਜਾਂਚ ਰਿਪੋਰਟ ਜਨਤਕ ਕੀਤੀ ਹੈ, ਉਸ 'ਚ ਅਸਲ ਦੋਸ਼ੀਆਂ ਦਾ ਨਾਮ ਹੀ ਨਹੀਂ ਜੋ ਕਿ ਪੀੜਤ ਪਰਿਵਾਰਾਂ ਨਾਲ ਕੋਝਾ ਮਜ਼ਾਕ ਹੈ, ਜਿਸ ਨੂੰ ਸ਼੍ਰੋ੍ਰਮਣੀ ਅਕਾਲੀ ਦਲ ਬਾਦਲ ਕਦੇ ਵੀ ਸਹਿਣ ਨਹੀ ਕਰੇਗਾ।

ਗਿੱਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗਾਂਧੀ ਪਰਿਵਾਰ ਦੇ ਇਸ਼ਾਰੇ 'ਤੇ ਸਿੱਧੂ ਜੋੜੇ ਅਤੇ ਉਨ੍ਹਾਂ ਦੇ ਨਜ਼ਦੀਕੀ ਮਿੱਠੂ ਮਦਾਨ ਨੂੰ ਬਚਾਉਣ ਲਈ ਨਿਗਮ ਦੇ 5 ਅਧਿਕਾਰੀਆ ਦੀ ਭਾਂਵੇ ਬਲੀ ਦੇ ਦਿਤੀ ਹੈ ਪਰ ਇਹ ਸਾਨੂੰ ਮਨਜ਼ੂਰ ਨਹੀਂ, ਜਿਸ ਕਾਰਨ ਅਸੀਂ ਸਰਕਾਰ ਦੀ ਜਾਂਚ ਰਿਪੋਰਟ ਨੂੰ ਰੱਦ ਕਰਦੇ ਹਾਂ ਅਤੇ ਚੇਤਾਵਨੀ ਦਿੰਦੇ ਹਾਂ ਕਿ ਇਸ ਘਟਨਾ ਦੇ ਅਸਲ ਦੋਸ਼ੀ ਡਾ.ਸਿੱਧੂ, ਮਿੱਠੂ ਮਦਾਨ ਤੇ ਬਾਕੀ ਪ੍ਰਬੰਧਕਾਂ ਖਿਲਾਫ ਜਦੋਂ ਤਕ ਬਣਦੀ ਕਾਨੂੰਨੀ ਕਾਰਵਾਈ ਨਹੀ ਕੀਤੀ ਜਾਂਦੀ ਉਦੋਂ ਤਕ ਅਕਾਲੀ ਦਲ ਬਾਦਲ ਦਾ ਸੰਘਰਸ਼ ਜਾਰੀ ਹੀ ਰਹੇਗਾ।

 

ਇਸ ਕੈਂਡਲ ਮਾਰਚ 'ਚ ਜਿਲਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਗੁਰਪ੍ਰੀਤ ਸਿੰਘ ਰੰਧਾਵਾ, ਸਮਸ਼ੇਰ ਸਿੰਘ ਸ਼ੇਰਾ, ਕੰਵਲਜੀਤ ਸਿੰਘ ਗਿੱਲ, ਦਿਲਬਾਗ ਸਿੰਘ ਵਡਾਲੀ, ਗੋਰਵਦੀਪ ਸਿੰਘ ਵਲਟੋਹਾ, ਰਵੀਸ਼ੇਰ ਸਿੰਘ ਬੂਹ, ਗੁਰਪ੍ਰੀਤ ਸਿੰਘ ਵਡਾਲੀ, ਰਾਣਾ ਪਲਵਿੰਦਰ ਸਿੰਘ, ਪੁਸ਼ਪਿੰਦਰ ਸਿੰਘ ਪਾਰਸ, ਬਿਕਰਮਜੀਤ ਸਿੰਘ ਬਾਦਲ, ਮਨਪ੍ਰੀਤ ਸਿੰਘ ਬੋਨੀ, ਬੀਬੀ ਵਜਿੰਦਰ ਕੌਰ ਵੇਰਕਾ, ਬੀਬੀ ਕਿਰਨਜੋਤ ਕੌਰ ਮੱਲੀ, ਜਸਪਾਲ ਸਿੰਘ ਸ਼ੰਟੂ, ਮਨਪ੍ਰੀਤ ਸਿੰਘ ਮਾਹਲ, ਰਵੇਲ ਸਿੰਘ ਭੁੱਲਰ, ਨਰਿੰਦਰ ਸਿੰਘ ਬਿੱਟੂ ਐਮ.ਆਰ., ਸਰਬਜੀਤ ਸਿੰਘ ਸਰਬ ਭੁੱਲਰ, ਬਰਜਿੰਦਰ ਸਿੰਘ ਟਿੰਕੂ, ਬਲਦੇਵ ਸਿੰਘ ਰਾਜੂ, ਹਰਪ੍ਰੀਤ ਸਿੰਘ ਚਾਹਲ, ਡਾ.ਬਲਦੇਵ ਸਿੰਘ ਰੰਧਾਵਾ, ਕਰਨਬੀਰ ਸਿੰਘ ਸ਼ਾਮ, ਸਾਹਿਬ ਸਿੰਘ ਮਾਨ, ਕ੍ਰਿਸ਼ਨ ਗੋਪਾਲ ਚਾਚੂ, ਜਸਪਾਲ ਮਸੀਹ, ਹਰਪਾਲ ਸਿੰਘ ਵਿਰਕ, ਨਿਰਮਲ ਸਿੰਘ, ਰਿੰਕੂ ਸਿੰਘ, ਮੋਹਨ ਸਿੰਘ ਸ਼ੈਲਾ ਵਾਲੀਆ, ਮੰਨਾ ਸਿੰਘ ਝਾਮਕੇ, ਜਿੰਮੀ ਵਾਲੀਆ, ਪ੍ਰਿਤਪਾਲ ਸਿੰਘ ਲਾਲੀ, ਠੇਕੇਦਾਰ ਦਵਿੰਦਰ ਸਿੰਘ, ਮਾਲਕ ਸਿੰਘ ਸੰਧੂ, ਪੂਰਨ ਸਿੰਘ ਮੱਤੇਵਾਲ, ਨਵਚੇਤਨ ਸਿੰਘ ਗਿੱਲ, ਸਮਸ਼ੇਰ ਸਿੰਘ ਸਮਰਾ, ਜਸਬੀਰ ਸਿੰਘ ਰਤਨ, ਕੁਲਜੀਤ ਸਿੰਘ, ਮਹਿੰਦਰ ਸਿੰਘ ਵੇਰਕਾ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।


Deepak Kumar

Content Editor

Related News