ਜੇਲ੍ਹਾਂ ’ਚ ਬੁਣਿਆ ਜਾਂਦੈ ਨਸ਼ਾ ਸਮੱਗਲਿੰਗ ਤੇ ਗੈਂਗਸਟਰਾਂ ਦੇ ਮਨਸੂਬਿਆਂ ਦਾ ਤਾਣਾ-ਬਾਣਾ, ਪੁਲਸ ਨੇ ਦਿਖਾਇਆ ਸ਼ੀਸ਼ਾ

07/18/2022 11:14:20 AM

ਅੰਮ੍ਰਿਤਸਰ (ਸੰਜੀਵ)- ਪੰਜਾਬ ਦੀਆਂ ਜੇਲ੍ਹਾਂ ’ਚ ਸੰਨ੍ਹਮਾਰੀ ਹੁਣ ਆਮ ਹੋ ਗਈ ਹੈ। ਬੇਸ਼ੱਕ ਜੇਲ੍ਹ ਪ੍ਰਸ਼ਾਸਨ ਸਖਤ ਸੁਰੱਖਿਆ ਦੇ ਦਾਅਵੇ ਕਰਦਾ ਹੈ ਪਰ ਆਏ ਦਿਨ ਜੇਲ੍ਹ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨਾਲ ਮਿਲ ਰਹੇ ਨਸ਼ੇ ਵਾਲੇ ਪਦਾਰਥਾਂ ਅਤੇ ਮੋਬਾਇਲ ਫੋਨ ਮਿਲਣ ਦੀਆਂ ਘਟਨਾਵਾਂ ਨੇ ਪੰਜਾਬ ਸਰਕਾਰ ਦੀ ਨੀਅਤ ਸਾਫ ਕਰ ਦਿੱਤੀ ਹੈ। ਇਕ ਪਾਸੇ ਜੇਲ੍ਹਾਂ ਨੂੰ ਹਾਈਟੈੱਕ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਉਥੇ ਦੂਜੇ ਪਾਸੇ ਕੈਦੀਆਂ ਤੋਂ ਸ਼ੱਕੀ ਵਸਤੂਆਂ ਦੀ ਬਰਾਮਦਗੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਲ੍ਹ ਸਮੱਗਲਰਾਂ, ਗੈਂਗਸਟਰਾਂ ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਅਪਰਾਧੀਆਂ ਲਈ ਆਰਾਮਗਾਹ ਬਣੀ ਹੋਈ ਹੈ। ਹਾਲ ਹੀ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਅਤੇ ਜੇਲ੍ਹਾਂ ’ਚੋਂ ਗੈਂਗਸਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਜੁਰਮ ਦਾ ਤਾਣਾ-ਬਾਣਾ ਜੇਲ੍ਹਾਂ ’ਚੋਂ ਬੁਣਿਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਅਦਾਲਤ ਦੇ ਫ਼ੈਸਲੇ ਤੋਂ ਨਾਖ਼ੁਸ਼ ਮੁਲਜਮ ਨੇ ਆਪਣੀ ਪਤਨੀ, ਸੱਸ, 3 ਰਿਸ਼ਤੇਦਾਰਾਂ ਦਾ ਗੋਲੀ ਮਾਰ ਕੀਤਾ ਕਤਲ

ਇਕ ਵਾਰ ਫਿਰ ਪੁਲਸ ਨੇ ਦਿਖਾਇਆ ਜੇਲ੍ਹ ਪ੍ਰਸ਼ਾਸਨ ਨੂੰ ਸ਼ੀਸ਼ਾ
ਜੇਲ੍ਹਾਂ ਵਿਚ ਨਸ਼ਾ, ਮੋਬਾਇਲ ਅਤੇ ਹੋਰ ਸਾਮਾਨ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਸੀ. ਆਈ. ਏ. ਸਟਾਫ ਨੇ ਇਕ ਵਾਰ ਫਿਰ ਜੇਲ੍ਹ ਪ੍ਰਸ਼ਾਸਨ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪੁਲਸ ਕਈ ਵਾਰ ਅਜਿਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜੋ ਜੇਲ੍ਹ ’ਚ ਬੈਠੀਆਂ ਕਾਲੀਆਂ ਭੇਡਾਂ ਦੀ ਮਦਦ ਨਾਲ ਕੈਦੀਆਂ ਨੂੰ ਨਸ਼ੀਲੇ ਪਦਾਰਥ ਤੇ ਹੋਰ ਸਾਮਾਨ ਪਹੁੰਚਾ ਰਹੇ ਸਨ। ਇੰਨਾ ਹੀ ਨਹੀਂ ਪੇਅ. ਟੀ. ਐੱਮ. ਰਾਹੀਂ ਜੇਲ੍ਹ ’ਚ ਬੈਠ ਕੇ ਨਸ਼ਾ ਸਪਲਾਈ ਕਰਨ ਵਾਲੇ ਕੈਦੀ ਨੂੰ ਪੈਸੇ ਵੀ ਦਿੱਤੇ ਜਾ ਰਹੇ ਸਨ। ਇਸ ਦੇ ਬਾਵਜੂਦ ਕਿਸੇ ਕਿਸਮ ਦਾ ਕੋਈ ਸ਼ਿਕੰਜਾ ਨਹੀਂ ਕੱਸਿਆ ਗਿਆ, ਕੋਈ ਠੋਸ ਰਣਨੀਤੀ ਨਹੀਂ ਬਣਾਈ ਗਈ, ਸਥਿਤੀ ਜਿਉਂ ਦੀ ਤਿਉਂ ਹੈ।

ਪਿਛਲੇ 50 ਦਿਨਾਂ ’ਚ ਰਿਕਵਰ ਕੀਤੇ ਗਏ 150 ਮੋਬਾਇਲ
ਅੰਮ੍ਰਿਤਸਰ ਜੇਲ੍ਹ ’ਚ ਹੋ ਰਹੇ ਅਪਰਾਧ ਦੇ ਗ੍ਰਾਫ ਨੂੰ ਦੇਖੀਆ ਤਾਂ ਪਿਛਲੇ 50 ਦਿਨਾਂ ’ਚ ਇਸ ਤਰ੍ਹਾਂ ਨਾਲ ਉਛਲ ਕੇ ਸਾਹਮਣੇ ਆਇਆ ਹੈ ਕਿ 150 ਤੋਂ ਵਧ ਮੋਬਾਇਲ, ਅਫੀਮ, ਨਸ਼ੇ ਵਾਲਾ ਪਦਾਰਥ, ਸਿਗਰਟ ਦੇ ਪੈਕੇਟ, ਚਾਰਜਰ ਤੋਂ ਇਲਾਵਾ ਕਈ ਹੋਰ ਸ਼ੱਕੀ ਸਾਮਾਨ ਰਿਕਵਰ ਕੀਤਾ ਗਿਆ ਹੈ। ਇੰਨੀ ਵੱਡੀ ਮਾਤਰਾ ’ਚ ਹੋ ਰਹੀ ਸਾਮਾਨ ਦੀ ਰਿਕਵਰੀ ਜੇਲ੍ਹਾਂ ਦੀ ਸੁਰੱਖਿਆ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ

ਦੇਰ ਰਾਤ ਅਚਨਚੇਤ ਨਿਰੀਖਣ ਦੌਰਾਨ ਮੋਬਾਇਲ ਬਰਾਮਦ
ਸੀ.ਆਈ.ਏ. ਸਟਾਫ਼ ਵੱਲੋਂ ਮੁਲਜ਼ਮਾਂ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਅੰਦਰ ਚੱਲ ਰਹੇ ਮੋਬਾਇਲ ਫ਼ੋਨਾਂ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਦੇਰ ਰਾਤ ਕੀਤੀ ਗਈ ਅਚਨਚੇਤ ਜਾਂਚ ਦੌਰਾਨ 3 ਮੋਬਾਇਲ ਬਰਾਮਦ ਹੋਏ, ਜਿਸ ’ਚ ਮੇਹਰ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਸ਼ਾਮਲ ਹਨ। ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਇਕ-ਇਕ ਮੋਬਾਇਲ ਬਰਾਮਦ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਤਿੰਨਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ।

ਕੁਝ ਸੁਲਗਦੇ ਸਵਾਲ

. ਕੀ ਹਵਾਲਾਤੀਆਂ ਨਾਲ ਮਿਲ ਕੇ ਮੋਬਾਇਲ ’ਚ ਸ਼ੱਕੀ ਸਾਮਾਨ ’ਤੇ ਰੋਕ ਨਹੀਂ ਲੱਗ ਸਕਦੀ?
. ਕੀ ਗੈਂਗਸਟਰਾਂ ਅਤੇ ਅਪਰਾਧੀਆਂ ਕੋਲੋਂ ਮਿਲ ਕੇ ਮੋਬਾਇਲ ਫੋਨ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਨਹੀਂ?
. ਕੀ ਲਗਾਤਾਰ ਮਿਲ ਰਹੇ ਮੋਬਾਇਲ ਫੋਨ ਅਤੇ ਨਸ਼ੇ ਵਾਲੇ ਪਦਾਰਥ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਨਹੀਂ ਕਰਦੇ?
. ਸਭ ਕੁਝ ਜਾਣਦੇ ਹੋਏ ਵੀ ਪੰਜਾਬ ਸਰਕਾਰ ਕਿਉਂ ਨਹੀਂ ਬਣਾਉਂਦੀ ਕੋਈ ਠੋਸ ਰਣਨੀਤੀ?

ਪੜ੍ਹੋ ਇਹ ਵੀ ਖ਼ਬਰ: ਉਪ ਰਾਸ਼ਟਰਪਤੀ ਦੀ ਦੌੜ ’ਚੋਂ ਕੈਪਟਨ ਅਮਰਿੰਦਰ ਸਿੰਘ ਬਾਹਰ, ‘ਨਹਾਤੀ -ਧੋਤੀ ਰਹਿ ਗਈ ਤੇ...’

ਇਹ ਕੁਝ ਭਖਦੇ ਸਵਾਲ ਹਨ, ਜਿਨ੍ਹਾਂ ’ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਫ਼ੈਸਲਾ ਲੈਣ ਦੀ ਲੋੜ ਹੈ। ਜ਼ਿਲ੍ਹਿਆਂ ’ਚ ਬੈਠੇ ਅਪਰਾਧੀ ਮੋਬਾਇਲ ਰਾਹੀਂ ਸਮਾਜ ’ਚ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਸੂਬੇ ਦਾ ਵਪਾਰੀ ਵਰਗ ਅਤੇ ਬੁੱਧੀਜੀਵੀ ਸਹਿਮੇ ਹੋਏ ਹਨ। ਇਸ ਨੂੰ ਰੋਕਣ ਲਈ ਜਲਦੀ ਕੋਈ ਠੋਸ ਰਣਨੀਤੀ ਬਣਾਉਣ ਦੀ ਲੋੜ ਹੈ ਤਾਂ ਜੋ ਜੇਲ੍ਹਾਂ ਤੋਂ ਬਾਹਰ ਆਪਣੇ ਗੁੰਡਿਆਂ ਨਾਲ ਸੰਪਰਕ ਰੱਖਣ ਵਾਲੇ ਇਨ੍ਹਾਂ ਅਪਰਾਧੀਆਂ ਦੀ ਸੰਪਰਕ ਲਾਈਨ ਨੂੰ ਤੋੜਿਆ ਜਾ ਸਕੇ। ਜੇਕਰ ਜੇਲ੍ਹ ਪ੍ਰਸ਼ਾਸਨ ਇਸ ਸੰਪਰਕ ਲਾਈਨ ਨੂੰ ਤੋੜਨ ’ਚ ਸਫਲ ਹੁੰਦਾ ਹੈ ਤਾਂ ਜੇਲ੍ਹਾਂ ’ਚ ਬਣਨ ਵਾਲੇ ਅਪਰਾਧਿਕ ਮਨਸੂਬਿਆਂ ’ਤੇ ਜਿੱਤ ਹਾਸਲ ਕਰ ਲਈ ਜਾਵੇਗੀ।


rajwinder kaur

Content Editor

Related News