ਬੀਮੇ ਦੇ ਨਾਂ ’ਤੇ 90 ਹਜ਼ਾਰ ਦੀ ਠੱਗੀ
Thursday, Sep 20, 2018 - 05:06 AM (IST)

ਤਰਨਤਾਰਨ, (ਰਾਜੂ)- ਥਾਣਾ ਵਲਟੋਹਾ ਦੀ ਪੁਲਸ ਨੇ ਬੀਮੇ ਦੇ ਨਾਂ ’ਤੇ 90 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਦਈ ਮਨਜੀਤ ਸਿੰਘ ਪੁੱਤਰ ਰਣਜੋਧ ਸਿੰਘ ਵਾਸੀ ਬਹਾਦਰ ਨਗਰ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਸਰਵਣ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਮਰਕੋਟ ਨੇ ਮੈਨੂੰ ਬੀਮਾ ਕਰਵਾਉਣ ਲਈ ਝਾਂਸੇ ਵਿਚ ਲੈ ਲਿਆ ਅਤੇ ਮੇਰੇ ਕੋਲੋਂ ਲਗਾਤਾਰ 9 ਸਾਲ ਕਿਸ਼ਤਾਂ ਲੈਂਦਾ ਰਿਹਾ ਤੇ ਕਹਿੰਦਾ ਰਿਹਾ ਕਿ ਸਾਰੇ ਪੈਸੇ ਤੈਨੂੰ ਡਬਲ ਹੋ ਕੇ ਮਿਲਣਗੇ। ਮੈਂ ਸਰਵਣ ਸਿੰਘ ਦੀਆਂ ਗੱਲਾਂ ਵਿਚ ਆ ਕੇ ਉਸ ਨੂੰ ਲਗਾਤਾਰ ਪੈਸੇ ਦਿੰਦਾ ਰਿਹਾ ਅਤੇ ਕੁੱਲ 90 ਹਜ਼ਾਰ ਰੁਪਏ ਦਿੱਤੇ ਜੋ ਬੀਮਾ ਪੂਰਾ ਹੋਣ ’ਤੇ ਉਸ ਤੋਂ ਪੁੱਛਣ ’ਤੇ ਉਹ ਕਹਿੰਦਾ ਰਿਹਾ ਕਿ ਕੰਪਨੀ ਬੰਦ ਹੋ ਗਈ ਹੈ। ਸਰਵਣ ਸਿੰਘ ਨੇ ਮੇਰੇ ਨਾਲ 90 ਹਜ਼ਾਰ ਦੀ ਠੱਗੀ ਮਾਰੀ ਹੈ। ਜਿਸ ਦੀ ਇਨਕੁਆਰੀ ਐੱਸ.ਪੀ. ਡੀ ਤਰਨਤਾਰਨ ਵਲੋਂ ਕੀਤੀ ਗਈ। ਇਸ ਸਬੰਧੀ ਤਫਤੀਸ਼ੀ ਅਫਸਰ ਏ.ਐੱਸ.ਆਈ ਸਤਨਾਮ ਸਿੰਘ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।