ਬੋਲੀ ਦੇਣ ’ਤੇ ਸੱਟਾਂ ਮਾਰ ਕੇ ਕੀਤਾ ਜ਼ਖਮੀ
Friday, Jul 26, 2024 - 06:45 PM (IST)
ਬਟਾਲਾ (ਸਾਹਿਲ)- ਬੋਲੀ ਦੇਣ ’ਤੇ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਕਥਿਤ ਦੋਸ਼ ਹੇਠ 5 ਪਛਾਤਿਆਂ ਅਤੇ 2 ਅਣਪਛਾਤਿਆਂ ਖ਼ਿਲਾਫ਼ ਥਾਣਾ ਡੇਰਾ ਬਾਬਾ ਨਾਲਕ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਤੇਗਬੀਰ ਸਿੰਘ ਪੁੱਤਰ ਸਵ. ਰਾਮ ਸਿੰਘ ਵਾਸੀ ਖਵਾਜ਼ਾ ਵਰਦਗ ਨੇ ਲਿਖਵਾਇਆ ਹੈ ਕਿ ਬੀਤੀ 19 ਜੁਲਾਈ ਨੂੰ ਪਿਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਬੀ. ਡੀ. ਪੀ. ਓ. ਦਫ਼ਦਰ ਵਿਖੇ ਹੋ ਰਹੀ ਸੀ ਅਤੇ ਉਹ ਵੀ ਬੋਲੀ ਦੇਣ ਲਈ ਬੀ. ਡੀ. ਪੀ. ਓ. ਦਫ਼ਤਰ ਵਿਖੇ ਚਲਾ ਗਿਆ ਤਾਂ ਉਥੇ ਰਤਨ ਸਿੰਘ ਧਿਰ ਵੀ ਮੌੂਜਦ ਸੀ, ਜਿੱਥੇ ਮੈਂ ਪਲਾਟ ਦੀ ਬੋਲੀ ਦਿੱਤੀ ਕਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਸਾਰਿਆਂ ਨੂੰ ਕਿਹਾ ਇਸ ਨੂੰ ਬੋਲੀ ਦੇਣ ਦਾ ਮਜ਼ਾ ਚਖਾ ਦਿਓ, ਜਿਸ ’ਤੇ ਸਬੰਧਤ ਡੇਰਾ ਪਠਾਣਾਂ ਪਿੰਡ ਦੇ ਰਹਿਣ ਵਾਲੇ 5 ਵਿਅਕਤੀਆਂ ਸਮੇਤ 2 ਅਣਪਛਾਤਿਆਂ ਨੇ ਉਸ ਨੂੰ ਆਪਣੇ-ਆਪਣੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਦੌੜ ਗਏ। ਹੋਰ ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ. ਆਈ. ਦਲਜੀਤ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਥਾਣੇ ਵਿਚ ਸਬੰਧਤ 5 ਪਛਾਤੇ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ-ਜਲੰਧਰ ਦੀ ਰੰਜਿਸ਼ ਦਾ ਮੈਕਸੀਕੋ ਤਕ ਦਾ ਸਫ਼ਰ, ਬਦਮਾਸ਼ ਪੰਚਮ ਨੇ ਲਾਈਵ ਹੋ ਕੇ ਜੋਗਾ ਫੋਲੜੀਵਾਲ ਨੂੰ ਦਿੱਤੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।