ਈ ਰਿਕਸ਼ਾ ਚਾਲਕਾਂ ਤੇ ਆਮ ਪਬਲਿਕ ਨੂੰ ਦਿੱਤੀ ਟੈਫ੍ਰਿਕ ਨਿਯਮਾਂ ਦੀ ਜਾਣਕਾਰੀ
Tuesday, Jul 23, 2024 - 06:07 PM (IST)
ਗੁਰਦਾਸਪੁਰ (ਹਰਮਨ, ਵਿਨੋਦ)-ਅੱਜ ਟੈਫ੍ਰਿਕ ਪੁਲਸ ਐਜੂਕੇਸ਼ਨ ਸੈਲ ਵੱਲੋਂ ਸੈਮੀਨਾਰ ਬੱਸ ਸਟੈਂਡ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਲਗਾ ਕੇ ਈ ਰਿਕਸ਼ਾ ਚਾਲਕਾਂ ਤੇ ਆਮ ਪਬਲਿਕ ਨੂੰ ਟੈਫ੍ਰਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨਾਬਾਲਗ ਬੱਚਿਆਂ ਦੇ ਡਰਾਈਵਿੰਗ ਕਰਨ ’ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਟੂਵੀਲਰ ਚਲਾਉਣ ਸਮੇਂ ਹੈਲਮਟ ਪਾਉਣ, ਚਾਰ ਪਹੀਆਂ ਵਾਹਨ ਚਲਾਉਣ ਸਮੇਂ ਸੀਟ ਬੈਲਟ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ 'ਚ ਚੱਲੀਆਂ ਗੋਲੀਆਂ, 22 ਸਾਲਾ ਨੌਜਵਾਨ ਦੀ ਮੌਤ
ਉਨ੍ਹਾਂ ਡਰਾਈਵਿੰਗ ਲਾਇਸੈਂਸ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਐਕਸੀਡੈਂਟ ਪੀੜਤ ਵਿਅਕਤੀ ਦੀ ਮਦਦ ਕਰਨ ਸਬੰਧੀ ਫ਼ਰਿਸ਼ਤੇ ਸਕੀਮ ਬਾਰੇ ਦੱਸਿਆ ਅਤੇ ਨਾਲ ਹੀ ਹੈਲਪਲਾਈਨ ਨੰਬਰ 112 ਤੇ 1033 ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਏ.ਐੱਸ.ਆਈ. ਅਮਨਦੀਪ ਸਿੰਘ, ਪ੍ਰਧਾਨ ਈ ਰਿਕਸ਼ਾ ਪਿੰਕਾ, ਸੋਹਣ, ਰਣਜੀਤ ਸਿੰਘ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ-ਕੇਂਦਰੀ ਬਜਟ 'ਤੇ ਬੋਲੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕਿਹਾ- ਪੰਜਾਬ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8