ਯਾਤਰੀਆਂ ਲਈ ਖੁਸ਼ਖ਼ਬਰੀ: ਇੰਡੀਗੋ ਨੇ ਫਿਰ ਸ਼ੁਰੂ ਕੀਤੀ ਲਖਨਊ-ਅੰਮ੍ਰਿਤਸਰ-ਸ਼੍ਰੀਨਗਰ ਦੀ ਸਿੱਧੀ ਉਡਾਣ, ਵੇਖੋ ਸ਼ਡਿਊਲ

02/27/2024 6:36:36 PM

ਅੰਮ੍ਰਿਤਸਰ- ਇੰਡੀਗੋ ਏਅਰਲਾਈਨਜ਼ ਨੇ ਲਖਨਊ-ਅੰਮ੍ਰਿਤਸਰ ਤੋਂ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਫਲਾਈਟ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਮੁਤਾਬਿਕ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਪਹੁੰਚਣ ਦੇ ਬਾਅਦ ਇਹ ਫਲਾਈਟ ਸ਼੍ਰੀਨਗਰ ਦੇ ਲਈ ਰਵਾਨਾ ਹੋਵੇਗੀ। ਲਖਨਊ-ਅੰਮ੍ਰਿਤਸਰ ਵਿਚਕਾਰ ਫਿਰ ਤੋਂ  ਇਹ ਉਡਾਣ ਸ਼ੁਰੂ ਹੋਣ ਕਾਰਨ ਇੰਡੀਗੋ ਦੀਆਂ  ਸ੍ਰੀਨਗਰ ਲਈ ਵੀ ਦੋ ਉਡਾਣਾਂ ਹੋ ਗਈਆਂ ਹਨ। 

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਕੀ ਹੈ ਫਲਾਈਟ ਦਾ ਸ਼ਡਿਊਲ
ਲਖਨਊ ਤੋਂ ਰੋਜ਼ਾਨਾ ਸਵੇਰੇ 7.15 'ਤੇ ਇਹ ਉਡਾਣ ਰਵਾਨਾ ਹੋ ਕੇ ਅੰਮ੍ਰਿਤਸਰ ਸਵੇਰੇ  8.50 'ਤੇ ਪਹੁੰਚ ਜਾਵੇਗੀ।  ਫਿਰ ਇਹ ਅੰਮ੍ਰਿਤਸਰ ਤੋਂ ਸਵੇਰੇ 9.25 'ਤੇ ਰਵਾਨਾ ਹੋ ਕੇ ਸਵੇਰੇ 10.15 'ਤੇ ਸ੍ਰੀਨਗਰ ਪਹੁੰਚੇਗੀ।  ਜਿਸ ਤੋਂ ਬਾਅਦ ਸਵੇਰੇ 10.45 'ਤੇ ਸ੍ਰੀਨਗਰ ਤੋਂ ਉਡਾਣ ਭਰੇਗੀ ਅਤੇ 11.45 'ਤੇ ਅੰਮ੍ਰਿਤਸਰ ਉਤਰੇਗੀ। ਫਿਰ ਅੰਮ੍ਰਿਤਸਰ 'ਚ 30 ਮਿੰਟ ਰੁਕਣ ਤੋਂ ਬਾਅਦ ਇਹ ਫਲਾਈਟ ਦੁਪਹਿਰ 12.15 'ਤੇ ਉਡ ਕੇ 1.45 'ਤੇ ਲਖਨਊ ਪਹੁੰਚੇਗੀ। ਇੰਡੀਗੋ ਬੈਂਗਲੁਰੂ-ਅੰਮ੍ਰਿਤਸਰ-ਸ਼੍ਰੀਨਗਰ ਫਲਾਈਟ ਵੀ ਚਲਾ ਰਹੀ ਹੈ। ਅੰਮ੍ਰਿਤਸਰ ਤੋਂ ਸ੍ਰੀਨਗਰ ਲਈ ਦੂਜੀ ਰੋਜ਼ਾਨਾ ਉਡਾਣ ਦੁਪਹਿਰ 1.20 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2.10 ਵਜੇ ਸ੍ਰੀਨਗਰ ਪਹੁੰਚੇਗੀ।

ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News