ਘਰ ਆ ਕੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਵਿਅਕਤੀ ਤੋਂ ਦੁਖੀ ਨੇ ਚੁੱਕਿਆ ਖੌਫ਼ਨਾਕ ਕਦਮ
Tuesday, Nov 18, 2025 - 04:41 PM (IST)
ਗੁਰਦਾਸਪੁਰ (ਵਿਨੋਦ): ਇਕ ਵਿਅਕਤੀ ਵੱਲੋਂ ਅਸ਼ਲੀਲ ਹਰਕਤਾਂ ਦੇ ਕਾਰਨ ਸ਼ਰਮਿੰਦਾ ਔਰਤ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਨੇ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਘੁੰਮਣਕਲਾਂ ਪੁਲਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਦੁੱਲੋਨੰਗਲ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਦੋਸ਼ ਲਗਾਇਆ ਕਿ ਬੀਤੇ ਦਿਨੀਂ ਦੋਸ਼ੀ ਜੋਗਾ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਦੁੱਲੋਨੰਗਲ ਉਸ ਦੇ ਘਰ ਆਇਆ ਅਤੇ ਸਿੱਧਾ ਰਸੋਈ ਵਿੱਚ ਚਲਾ ਗਿਆ, ਜਿੱਥੇ ਉਸ ਦੀ ਪਤਨੀ ਮਨਦੀਪ ਕੌਰ ਕੰਮ ਕਰ ਰਹੀ ਸੀ। ਥੋੜ੍ਹੀ ਦੇਰ ਬਾਅਦ ਉਸ ਦੀ ਪਤਨੀ ਰਸੋਈ ਵਿੱਚੋਂ ਉੱਚੀ ਆਵਾਜ਼ ਵਿੱਚ ਬੋਲਣ ਲੱਗ ਪਈ। ਜਦੋਂ ਉਹ ਕਮਰੇ ਤੋਂ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਮੁਲਜ਼ਮ ਉਸ ਦੀ ਆਪਣੀ ਪਤਨੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਉਸ ਨੂੰ ਦੇਖ ਕੇ ਜੋਗਾ ਸਿੰਘ ਰਸੋਈ ਵਿੱਚੋਂ ਬਾਹਰ ਆਇਆ ਅਤੇ ਜਲਦੀ ਨਾਲ ਘਰੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- ਹੋਟਲ ਚਲਾਉਣ ਵਾਲੇ ਲੈਣ ਸਬਕ! ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਮਨਦੀਪ ਕੌਰ ਕਹਿਣ ਲੱਗੀ ਕਿ ਜੋਗਾ ਸਿੰਘ ਨੇ ਉਸ ਦੀ ਬਹੁਤ ਬੇਇੱਜ਼ਤੀ ਕੀਤੀ ਹੈ ਕਿ ਉਸ ਨੂੰ ਮਰ ਜਾਣਾ ਚਾਹੀਦਾ ਹੈ। ਅਗਲੇ ਦਿਨ ਰਾਤ 8:30 ਵਜੇ ਦੇ ਕਰੀਬ ਜੋਗਾ ਸਿੰਘ ਤੋਂ ਪ੍ਰੇਸ਼ਾਨ ਮਨਦੀਪ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ। ਉਸ ਨੂੰ ਗੁਰਦਾਸਪੁਰ ਦੇ ਅਬਰੋਲ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਲਗਭਗ 1:00 ਵਜੇ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਜਾਂਚ ਕੀਤੀ ਗਈ ਅਤੇ ਜੋਗਾ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਹੋਰ ਲੈ ਲਓ ਨਜ਼ਾਰੇ ! ਪੁਲਸ ਨੇ 100 ਦੇ ਕਰੀਬ ਮੋਡੀਫਾਇਡ ਸਾਈਲੈਂਸਰਾਂ ’ਤੇ ਚਲਾਇਆ ਬੁਲਡੋਜ਼ਰ, ਦਿੱਤੀ ਚਿਤਾਵਨੀ
