ਜ਼ਮੀਨੀ ਤਕਰਾਰ ’ਚ ਅੌਰਤ ਨਾਲ ਕੁੱਟ-ਮਾਰ
Wednesday, Dec 12, 2018 - 04:57 AM (IST)

ਅੰਮ੍ਰਿਤਸਰ, (ਅਰੁਣ)- ਜ਼ਮੀਨੀ ਰੰਜਿਸ਼ ਕਾਰਨ ਖੇਤਾਂ ਨੂੰ ਪਾਣੀ ਲਾ ਰਹੀ ਅੌਰਤ ਨਾਲ ਹੱਥੋਪਾਈ ਕਰਦਿਅਾਂ ਅਸ਼ਲੀਲ ਹਰਕਤਾਂ ਕਰਨ ਵਾਲੇ 2 ਭਰਾਵਾਂ ਖਿਲਾਫ ਥਾਣਾ ਤਰਸਿੱਕਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜੱਬੋਵਾਲ ਵਾਸੀ ਬਲਵਿੰਦਰ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਤੀ ਡਰਾਈਵਰੀ ਕਰਦਾ ਹੈ ਤੇ ਉਨ੍ਹਾਂ ਦਾ ਘਰ ਖੇਤਾਂ ’ਚ ਬਹਿਕ ’ਤੇ ਹੈ, ਗੁਆਂਢੀ ਜਸਬੀਰ ਸਿੰਘ, ਹਰਦੇਵ ਸਿੰਘ ਪੁੱਤਰ ਮੱਸਾ ਸਿੰਘ ਨਾਲ ਉਨ੍ਹਾਂ ਦਾ ਜ਼ਮੀਨੀ ਝਗਡ਼ਾ ਚੱਲਦਾ ਹੈ। ਇਕ ਦਿਨ ਜਦੋਂ ਉਹ ਖੇਤਾਂ ਨੂੰ ਪਾਣੀ ਲਾ ਰਹੀ ਸੀ ਤਾਂ ਦੋਵੇਂ ਭਰਾਵਾਂ ਨੇ ਹੱਥੋਪਾਈ ਕਰਦਿਆਂ ਉਸ ਦੇ ਕੱਪੜੇ ਪਾਡ਼ ਦਿੱਤੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।