ਪਾਕਿਸਤਾਨ 'ਚ ਵੱਡੀ ਗਿਣਤੀ 'ਚ ਕੁੜੀਆਂ ਅਤੇ ਔਰਤਾਂ ਨੂੰ ਕੀਤਾ ਅਗਵਾ, ਜ਼ਬਰੀ ਧਰਮ ਪਰਿਵਰਤਨ ਕਰ ਕਰਵਾਏ ਨਿਕਾਹ

12/12/2022 6:07:04 PM

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ’ਚ ਜਨਵਰੀ 2019 ਤੋਂ ਨਵੰਬਰ 2022 ਤੱਕ ਈਸਾਈ ਭਾਈਚਾਰੇ ਨਾਲ ਸਬੰਧਿਤ ਕੁੜੀਆਂ ਅਤੇ ਔਰਤਾਂ ਦੇ ਅਗਵਾ, ਜ਼ਬਰਦਸਤੀ ਧਰਮ ਪਰਿਵਰਤਣ ਕਰਨ ਅਤੇ ਬਾਲ ਵਿਆਹ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਸੂਤਰਾਂ ਅਨੁਸਾਰ ਵਾਇਸ ਫ਼ਾਰ ਜਸਟਿਸ ਨੇ ਅੱਜ ਆਪਣੀ ਜਾਰੀ ਰਿਪੋਰਟ ’ਚ ਦਾਅਵਾ ਕੀਤਾ ਕਿ ਇਹ ਗਿਣਤੀ ਉਹ ਹੈ ਜੋ ਪੁਲਸ ਦੇ ਕੋਲ ਸ਼ਿਕਾਇਤਾਂ ਆਈਆਂ ਹਨ, ਜਦਕਿ ਬਿਨਾਂ ਸ਼ਿਕਾਇਤ ਦੇ ਵੀ ਵੱਡੀ ਗਿਣਤੀ ਵਿਚ ਅਜਿਹੇ ਕੇਸ ਬਹੁਤ ਹਨ, ਜਿੰਨਾਂ ਦੀ ਜਾਣਕਾਰੀ ਪੁਲਸ ਨੂੰ ਲੋਕਾਂ ਨੇ ਸ਼ਰਮਾ ਦੇ ਮਾਰੇ ਜਾਂ ਗਰੀਬੀ ਦੇ ਕਾਰਨ ਨਹੀਂ ਦਿੱਤੀ। 

ਇਹ ਵੀ ਪੜ੍ਹੋ- ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਲਏ ਅਹਿਮ ਫ਼ੈਸਲੇ

ਰਿਪੋਰਟ ’ਚ ਸਪਸ਼ੱਟ ਕੀਤਾ ਕਿ ਸਾਲ 2019 ਵਿਚ 27 ਸਾਲ, 2020 ’ਚ 12 ਸਾਲ, 2021 ਵਿਚ 42 ਅਤੇ ਨਵੰਬਰ 2022 ਤੱਕ 19 ਮਾਮਲੇ ਦਰਜ਼ ਹੋਏ। ਆਂਕੜਿਆ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾ ਕੇਸ ਪੰਜਾਬ ’ਚ ਹਨ, ਜਦਕਿ ਸਿੰਧ ’ਚ 11 ਅਤੇ ਇਸਲਾਮਾਬਾਦ ’ਚ 2 ਅਤੇ ਖ਼ੈਬਰ ਪਖਤੂਨਖਵਾਂ ਵਿਚ 1 ਅਤੇ ਬਿਲੋਚਿਸਤਾਨ ਵਿਚ ਕੋਈ ਕੇਸ ਸਾਹਮਣੇ ਨਹੀਂ ਆਇਆ। ਰਿਪੋਰਟ ’ਚ ਨਾਬਾਲਿਗ ਕੁੜੀਆਂ ਵਿਸ਼ੇਸ ਕਰਕੇ ਜਰਵੀਆਂ ਪਰਵੇਜ, ਸਬਾ ਨਦੀਮ, ਚਸ਼ਮਨ ਕੰਵਲ ਅਤੇ ਸੁਨੈਨਾ ਜੇਮਸ ਦੇ ਕੇਸ ਪ੍ਰਸਿੱਧ ਹਨ, ਜੋ ਜ਼ਬਰਦਸਤੀ ਧਰਮ ਪਰਿਵਰਤਣ ਅਤੇ ਜ਼ਬਰਜ਼ਨਾਹ ਦਾ ਸ਼ਿਕਾਰ ਹੋਈਆਂ। ਜਰਵੀਆਂ ਪਰਵੇਜ ਨੇ ਤਾਂ ਅਦਾਲਤ ਵਿਚ ਵੀ ਬਿਆਨ ਦਿੱਤਾ ਕਿ ਉਸ ਨੂੰ ਅਗਵਾ ਕਰਨ ਵਾਲਿਆਂ ਨੇ ਬਹੁਤ ਜ਼ਿਆਦਾ ਨਸ਼ੀਲਾ ਪਦਾਰਥ ਪਿਲਾ ਕੇ ਜ਼ਬਰਜ਼ਨਾ ਕੀਤਾ। ਜਦਕਿ 61 ਫ਼ੀਸਦੀ ਕੁੜੀਆਂ ਨੂੰ 16 ਸਾਲ ਦੀ ਉਮਰ ਤੋਂ ਪਹਿਲਾਂ ਹੀ ਨਿਸ਼ਾਨਾ ਬਣਾਇਆ ਗਿਆ। 18 ਫ਼ੀਸਦੀ ਨੂੰ 16 ਤੋਂ 18 ਸਾਲ ਦੀ ਉਮਰ ਅਤੇ 14 ਫ਼ੀਸਦੀ ਕੁੜੀਆਂ ਨੂੰ 18 ਸਾਲ ਤੋਂ ਜ਼ਿਆਦਾ ਉਮਰ ਦੀਆਂ ਹਨ, ਜਿੰਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਦਕਿ ਸੱਤ ਫ਼ੀਸਦੀ ਪੀੜਤ ਕੁੜੀਆਂ ਦੀ ਉਮਰ ਦਾ ਪਤਾ ਨਹੀਂ ਲਗਾਇਆ ਗਿਆ।

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਮਹਿਲਾ ਦੀ ਲਈ ਜਾਨ, ਰੋ-ਰੋ ਕੇ ਪਰਿਵਾਰ ਦਾ ਹੋਇਆ ਬੁਰਾ ਹਾਲ

ਰਿਪੋਰਟ ’ਚ ਕਿਹਾ ਗਿਆ ਕਿ ਜ਼ਬਰਦਸਤੀ ਧਰਮ ਪਰਿਵਰਤਣ ਅਤੇ ਬਾਲ ਵਿਆਹ ਦਾ ਸ਼ਿਕਾਰ ਜ਼ਿਆਦਾਤਰ ਕੁੜੀਆਂ ਨਾਬਾਲਗ ਹਨ, ਹਾਲਾਂਕਿ ਬਾਲ ਵਿਆਹ ਦੇ ਅਧੀਨ ਅਪਰਾਧਿਤ ਸਜ਼ਾ ਤੋਂ ਬਚਨ ਦੇ ਲਈ ਅਪਰਾਧੀਆਂ ਨੇ ਵਿਆਹ ਦੇ ਸਰਟੀਫ਼ਿਕੇਟ 'ਤੇ ਪੀੜਤਾਂ ਦੀ ਉਮਰ ਸਾਜਿਸ਼ ਅਧੀਨ 18 ਸਾਲ ਤੋਂ ਜ਼ਿਆਦਾ ਲਿਖਵਾਈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News