ਸਹੁਰਿਆਂ ਤੋਂ ਦੁਖੀ ਨੌਜਵਾਨ ਨੇ ਖਾਧਾ ਜ਼ਹਿਰੀਲਾ ਪਦਾਰਥ, ਹੋਈ ਮੌਤ

Tuesday, Jun 28, 2022 - 10:34 AM (IST)

ਸਹੁਰਿਆਂ ਤੋਂ ਦੁਖੀ ਨੌਜਵਾਨ ਨੇ ਖਾਧਾ ਜ਼ਹਿਰੀਲਾ ਪਦਾਰਥ, ਹੋਈ ਮੌਤ

ਅੰਮ੍ਰਿਤਸਰ (ਅਰੁਣ)- ਪਤਨੀ ਅਤੇ ਸਹੁਰੇ ਪਰਿਵਾਰ ਨਾਲ ਕਲੇਸ਼ ਤੋਂ ਦੁਖੀ ਇਕ ਨੌਜਵਾਨ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਕੈਪਟਨ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ:  ਜਲੰਧਰ ਤੋਂ ਦੁਖ਼ਦ ਖ਼ਬਰ: ਜਨਮ ਦਿਨ ਦੀ ਪਾਰਟੀ ਦੌਰਾਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗੇ 2 ਵਿਦਿਆਰਥੀ, 1 ਦੀ ਮੌਤ

ਇਸ ਘਟਨਾ ਦੇ ਸਬੰਧ ’ਚ ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਮੁੰਡੇ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੀ ਉਸ ਦੀ ਪਤਨੀ ਸੋਨੀਆ ਵਾਸੀ ਜਨਤਾ ਨਗਰ ਹਾਲ ਲੁਧਿਆਣਾ, ਵੀਨਾ, ਸੰਨੀ, ਬਾਊ ਖ਼ਿਲਾਫ਼ ਮਾਮਲਾ ਦਰਜ ਕਰ ਕੇ ਥਾਣਾ ਗੇਟ ਹਕੀਮਾਂ ਦੀ ਪੁਲਸ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ।


author

rajwinder kaur

Content Editor

Related News