ਨਾਜਾਇਜ਼ ਕਬਜ਼ਿਆਂ ’ਤੇ ਚਲਿਆ ਨਿਗਮ ਦਾ ਹਥੌੜਾ, ਨਵੇਂ ਬਣੇ ਖੋਖੇ ਨੂੰ ਤੋੜ ਸਾਮਾਨ ਕੀਤਾ ਜ਼ਬਤ
Wednesday, May 11, 2022 - 10:21 AM (IST)
ਅੰਮ੍ਰਿਤਸਰ (ਰਮਨ) - ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਅਸਟੇਟ ਵਿਭਾਗ ਦੀ ਟੀਮ ਨੇ ਸ਼ਹਿਰ ਵਿਚ ਲੋਕਾਂ ਵੱਲੋਂ ਕੀਤੇ ਗੈਰ-ਕਾਨੂੰਨੀ ਕਬਜ਼ਿਆਂ ’ਤੇ ਆਪਣਾ ਹਥੌੜਾ ਚਲਾਇਆ। ਅਸਟੇਟ ਵਿਭਾਗ ਦੀ ਟੀਮ ਨੇ ਨਾਰਾਇਣਗੜ੍ਹ ਚੌਕ ਸਥਿਤ ਨਵੇਂ ਲੱਗੇ ਖੋਖੇ ਨੂੰ ਹਟਾ ਕੇ ਸਾਮਾਨ ਜ਼ਬਤ ਕਰ ਲਿਆ। ਵਿਭਾਗ ਨੂੰ ਖਾਣ-ਪੀਣ ਦੇ ਇਸ ਗੈਰ-ਕਾਨੂੰਨੀ ਖੋਖੇ ਦੀ ਸ਼ਿਕਾਇਤ ਮਿਲੀ ਸੀ, ਜਿਸ ਦੌਰਾਨ ਕਾਰਵਾਈ ਕੀਤੀ ਗਈ। ਵਿਭਾਗ ਦੇ ਕਰਮਚਾਰੀਆਂ ਵੱਲੋਂ ਖੋਖੇ ਉੱਤੇ ਲਾਏ ਤਾਲਿਆਂ ਨੂੰ ਹਥੌੜਿਆਂ ਨਾਲ ਤੋੜਿਆ ਗਿਆ ਅਤੇ ਖੋਖੇ ਦੇ ਸਾਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਅਸਟੇਟ ਅਧਿਕਾਰੀ ਧਮੇਂ ਦਰਜੀਤ ਸਿੰਘ ਨੇ ਆਪਣੀ ਟੀਮ ਨਾਲ ਸਵੇਰੇ ਕਾਰਵਾਈ ਕਰ ਕੇ ਖੋਖੇ ਨੂੰ ਉੱਥੋਂ ਹਟਾ ਕੇ ਨਿਗਮ ਦੇ ਅਹਾਤੇ ਵਿਚ ਜਮ੍ਹਾ ਕਰਵਾ ਦਿੱਤਾ, ਤਾਂਕਿ ਖੋਖੇ ਦੇ ਅੰਦਰ ਪਏ ਕਿਸੇ ਸਾਮਾਨ ਦਾ ਨੁਕਸਾਨ ਨਾ ਹੋ ਸਕੇ। ਖੋਖਾਧਾਰੀ ਆਪਣਾ ਸਾਮਾਨ ਵਾਪਸ ਲੈ ਜਾਵੇ।
ਪੜ੍ਹੋ ਇਹ ਵੀ ਖ਼ਬਰ: ਇੰਜੀਨੀਅਰ ਸੋਹਣਾ-ਮੋਹਣਾ ਦੀ ਮਾਨਾਂਵਾਲਾ ਹੋਈ ਬਦਲੀ, SSA ਦੀ ਪੋਸਟ ’ਤੇ ਕੀਤੇ ਤਾਇਨਾਤ
ਗੈਰ-ਕਾਨੂੰਨੀ ਕਬਜ਼ੇ ਨਹੀਂ ਹੋਣਗੇ ਬਰਦਾਸ਼ਤ
ਅਸਟੇਟ ਅਧਿਕਾਰੀ ਧਮੇਂਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਦਿਨ ਸ਼ਿਕਾਇਤ ਮਿਲੀ ਸੀ ਕਿ ਨਾਰਾਇਣਗੜ੍ਹ ਸਥਿਤ ਖਾਣ-ਪੀਣ ਦਾ ਗੈਰ-ਕਾਨੂੰਨੀ ਖੋਖਾ ਚੱਲ ਰਿਹਾ ਹੈ, ਜਿਸ ਉੱਤੇ ਕਾਰਵਾਈ ਕਰਦੇ ਹੋਏ ਉਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਗੈਰ-ਕਾਨੂੰਨੀ ਕਬਜ਼ਾ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਖੁਦ ਵੱਲੋਂ ਕੀਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਖੁਦ ਹਟਾ ਦੇਵੇ ਨਹੀਂ ਤਾਂ ਵਿਭਾਗ ਵੱਲੋਂ ਉਨ੍ਹਾਂ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਜੁਰਮਾਨਾ ਵੀ ਕੀਤਾ ਜਾਵੇਗਾ। ਗੈਰ-ਕਾਨੂੰਨੀ ਕਬਜ਼ਿਆਂ ਖ਼ਿਲਾਫ਼ ਵਿਭਾਗ ਵੱਲੋਂ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦਾ ਸਾਥ ਦੇਣ, ਤਾਂਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਜਾ ਸਕੇ।
ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
ਗੈਰ-ਕਾਨੂੰਨੀ ਕਬਜ਼ਿਆਂ ਕਾਰਨ ਹੁੰਦੈ ਹਮੇਸ਼ਾ ਟ੍ਰੈਫਿਕ ਜਾਮ
ਹਮੇਸ਼ਾ ਦੇਖਣ ਵਿਚ ਆਇਆ ਹੈ ਕਿ ਲੋਕਾਂ ਵੱਲੋਂ ਕੀਤੇ ਗੈਰ-ਕਾਨੂੰਨੀ ਕਬਜ਼ਿਆਂ ਕਾਰਨ ਟ੍ਰੈਫਿਕ ਜਾਮ ਰਹਿੰਦਾ ਹੈ, ਜਿਸ ਦੌਰਾਨ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹਨ। ਟ੍ਰੈਫਿਕ ਕਾਰਨ ਕਈ ਵਾਰ ਤਾਂ ਲੋਕ ਆਪਸ ਵਿਚ ਝਗੜ ’ਤੇ ਉੱਤਰ ਆਉਂਦੇ ਹਨ।