ਪਤਨੀ ਨੂੰ ਨਸ਼ਾ ਛਡਾਉਣ ਦੇ ਚੱਕਰ ''ਚ ਖ਼ੁਦ ਬਣ ਗਿਆ ਨਸ਼ੇ ਦਾ ਆਦੀ, ਦੂਜੀ ਵਾਰ ਪਹੁੰਚਿਆ ਰੈੱਡ ਕਰਾਸ ਕੇਂਦਰ

Monday, Sep 25, 2023 - 04:42 PM (IST)

ਪਤਨੀ ਨੂੰ ਨਸ਼ਾ ਛਡਾਉਣ ਦੇ ਚੱਕਰ ''ਚ ਖ਼ੁਦ ਬਣ ਗਿਆ ਨਸ਼ੇ ਦਾ ਆਦੀ, ਦੂਜੀ ਵਾਰ ਪਹੁੰਚਿਆ ਰੈੱਡ ਕਰਾਸ ਕੇਂਦਰ

ਗੁਰਦਾਸਪੁਰ- ਨਸ਼ੇ ਕਾਰਨ ਨੌਜਵਾਨ ਪੀੜ੍ਹੀ ਦਾਸਅੰਤ ਹੁੰਦਾ ਨਜ਼ਰ ਆ ਰਿਹਾ ਹੈ। ਜਦੋਂ ਤੱਕ ਨਸ਼ੇ ਦੀ ਦਲਦਲ 'ਚ ਫਸਿਆ ਵਿਅਕਤੀ ਹੋਸ਼ ਵਿੱਚ ਆਉਂਦਾ ਹੈ, ਉਦੋਂ ਤੱਕ ਉਹ ਆਪਣਾ ਸਭ ਕੁਝ ਗੁਆ ਚੁੱਕਾ ਹੁੰਦਾ ਹੈ। ਅਜਿਹੀ ਹੀ ਕਹਾਣੀ ਹਰਿਆਣਾ ਦੇ ਇਕ ਨੌਜਵਾਨ ਆਈਟੀ ਇੰਜੀਨੀਅਰ ਦੀ ਹੈ ਜੋ ਇਲਾਜ ਲਈ ਜ਼ਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਪਹੁੰਚਿਆ। ਜਿੱਥੇ ਉਹ ਨਸ਼ੇ ਦੀ ਲਤ ਕਾਰਨ ਆਪਣਾ ਸਭ ਕੁਝ ਗੁਆ ਬੈਠਾ, ਉੱਥੇ ਹੀ ਉਸ ਦੀ ਨਸ਼ੇ ਦੀ ਆਦਤ ਨੇ ਕਾਰਨ ਉਸ ਦੀ ਪਤਨੀ ਅਤੇ ਮਾਂ ਦੀ ਵੀ ਮੌਤ ਹੋ ਗਈ। ਉਹ ਦੱਸਦਾ ਹੈ ਕਿ ਉਹ ਹਰ ਸਮੇਂ ਨਸ਼ਿਆਂ ਤੋਂ ਦੂਰ ਰਹਿੰਦਾ ਸੀ ਪਰ ਆਪਣੀ ਪਤਨੀ ਨੂੰ ਨਸ਼ੇ ਦੀ ਲਤ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਉਹ ਖੁਦ ਇਸ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ-  12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ 'ਤਾ ਵੱਡਾ ਕਾਂਡ

ਨੌਜਵਾਨ ਅਨੁਸਾਰ ਐੱਮ.ਟੈੱਕ ਕਰਨ ਤੋਂ ਬਾਅਦ ਉਸ ਨੇ ਸਾਲ 2001 'ਚ ਇਕ ਚੰਗੀ ਕੰਪਨੀ 'ਚ ਬਤੌਰ ਆਈ.ਟੀ ਸਕਿਓਰਿਟੀ ਇੰਜੀਨੀਅਰ ਕੰਮ ਕਰਦਾ ਸੀ। ਉਸ ਸਮੇਂ ਉਨ੍ਹਾਂ ਦੀ ਤਨਖਾਹ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ। ਸਾਲ 2002 'ਚ ਉਸ ਦਾ ਵਿਆਹ ਹਰਿਆਣਾ ਦੀ ਇੱਕ ਕੁੜੀ ਨਾਲ ਹੋਇਆ। ਵਿਆਹ ਤੋਂ ਬਾਅਦ ਕੁਝ ਸਮਾਂ ਤਾਂ ਸਭ ਕੁਝ ਠੀਕ ਰਿਹਾ ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਹੈਰੋਇਨ ਦਾ ਨਸ਼ਾ ਕਰਦੀ ਹੈ। ਉਸ ਨੇ ਪਤਨੀ ਨੂੰ ਨਸ਼ਾ ਛੱਡਣ ਲਈ ਕਿਹਾ ਤਾਂ ਉਸ ਨੇ ਇਕ ਸ਼ਰਤ ਰੱਖ ਦਿੱਤੀ। ਪਤਨੀ ਦਾ ਕਹਿਣਾ ਸੀ ਕਿ ਜੇਕਰ ਉਹ ਖੁਦ ਵੀ ਉਸ ਨਾਲ ਮਿਲਕੇ ਕੁਝ ਦਿਨ ਨਸ਼ਾ ਕਰੇਗਾ ਤਾਂ ਉਹ ਨਸ਼ੇ ਨੂੰ ਛੱਡ ਦੇਵੇਗੀ। ਪਤਨੀ ਦੀ ਨਸ਼ੇ ਆਦਤ ਨੂੰ ਸਹੀ ਕਰਦੇ ਉਸ ਨੂੰ ਆਪ ਵੀ ਨਸ਼ੇ ਦੀ ਆਦਤ ਪੈ ਗਈ ਅਤੇ ਉਸ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਵਿਅਕਤੀ ਦੀ ਮਾਂ ਨੂੰ ਮਾਈਗ੍ਰੇਨ ਦੀ ਬੀਮਾਰੀ ਸੀ, ਜਿਸ ਤੋਂ ਬਾਅਦ ਨੂੰਹ ਨੇ ਆਪਣੀ ਸੱਸ ਨੂੰ ਵੀ ਹੈਰੋਇਨ ਦੇਣੀ ਸ਼ੁਰੂ ਕੀਤੀ ਅਤੇ ਉਹ ਵੀ ਨਸ਼ੇ ਦਾ ਆਦੀ ਬਣ ਗਈ। ਵਿਅਕਤੀ ਕਰੀਬ 6 ਸਾਲ ਤੱਕ ਹੈਰੋਇਨ ਦਾ ਨਸ਼ਾ ਕਰਦਾ ਰਿਹਾ। ਇਸ ਸਭ ਦੇ ਚੱਸਦੇ ਉਸ ਨੇ ਆਪਣੀ ਜਾਇਦਾਦ ਗੁਆ ਦਿੱਤੀ।  ਨਸ਼ੇ ਦੀ ਆਦਤ ਉਸ ਦੀ ਨੌਕਰੀ ਚੱਲੀ ਗਈ ਅਤੇ ਬਾਅਦ 'ਚ ਨਸ਼ੇ ਕਾਰਨ ਉਸ ਦੀ ਪਤਨੀ ਅਤੇ ਮਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਹੋਸ਼ ਆਈ।

ਇਹ ਵੀ ਪੜ੍ਹੋ-  ਤਰਨਾ ਦਲ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ, ਨਿਹੰਗ ਸੇਵਾਦਾਰ ਦੀ ਮੌਤ

ਉਸ ਨੇ ਦੱਸਿਆ ਕਿ ਉਹ ਹੋਸ਼ ਆਉਣ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੇ ਰੇਡਕਰਾਸ ਨਸ਼ਾ ਛਡਾਉ ਕੇਂਦਰ 'ਚ ਦਾਖ਼ਲ ਹੋ ਗਿਆ। ਇੰਨਾ 40 ਦਿਨ ਦੇ ਇਲਾਜ ਤੋਂ ਬਾਅਦ ਉਸ ਦੀ ਆਦਤ ਛੁੱਟ ਗਈ ਅਤੇ ਉਹ ਆਮ ਜੀਵਨ 'ਚ ਵਾਪਸ ਪਰਤਿਆ। ਉਸ ਨੇ ਗੁਰਦਾਸਪੁਰ 'ਚ ਹੀ ਕੰਪਿਊਟਰ ਹਾਰਡਵੇਅਰ ਦਾ ਕੰਮ ਸ਼ੁਰੂ ਕੀਤਾ ਅਤੇ ਸਾਲ 2012 'ਚ ਉਸ ਨੇ ਦੂਜਾ ਵਿਆਹ ਕੀਤਾ ਸੀ। ਕਾਫ਼ੀ ਸਮੇਂ ਤੱਕ ਸਭ ਕੁਝ ਠੀਕ ਚੱਲਦਾ ਰਿਹਾ ਪਰ ਸਾਲ 2017 'ਚ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਸ ਦੀ ਸ਼ਰਾਬ ਦੀ ਲਤ ਇਸ ਹੱਦ ਤੱਕ ਵੱਧ ਗਈ ਕਿ ਉਹ ਦਿਨ ਚੜ੍ਹਦੇ ਹੀ ਸ਼ਰਾਬ ਪੀਣ ਲੱਗ ਪਿਆ। ਹੁਣ ਉਹ ਮੁੜ ਸ਼ਰਾਬ ਦੀ ਲਤ ਛੱਡਣ ਲਈ ਕੇਂਦਰ 'ਚ ਦਾਖ਼ਲ ਹੋਇਆ ਹੈ। ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News