ਫਿਜੀਓਥਰੈਪੀ ਦੇ ਬਹਾਨੇ ਲੋਕਾਂ ਨੂੰ ਜਾਲ ''ਚ ਫਸਾਉਂਦੇ ਸਨ ਪਤੀ-ਪਤਨੀ, ਪੰਜ ਘਰਾਂ ਨੂੰ ਲੁੱਟ ਕੇ ਹੋਏ ਫ਼ਰਾਰ
Thursday, Oct 12, 2023 - 06:20 PM (IST)
ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਤੋਂ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਫਿਜੋਥਰੈਪੀ ਦੇ ਨਾਂ 'ਤੇ ਲੋਕਾਂ ਨਾਲ ਪਿਆਰ ਅਤੇ ਵਿਸ਼ਵਾਸ਼ ਬਣਾ ਕੇ ਉਨ੍ਹਾਂ ਦੇ ਘਰ ਤੱਕ ਵੜਨਾ ਅਤੇ ਫਿਰ ਖਾਣ-ਪੀਣ ਵਾਲੀ ਕਿਸੇ ਚੀਜ਼ 'ਚ ਨਸ਼ੀਲਾ ਪਦਾਰਥ ਮਿਲਾ ਕੇ ਪਰਿਵਾਰ ਨੂੰ ਲੁੱਟ ਕੇ ਲੈ ਜਾਣਾ, ਅਜਿਹੇ ਕੰਮ ਕਰਦਾ ਇਕ ਜੋੜਾ ਥਾਣਾ ਧਾਰੀਵਾਲ ਦੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਹੁਣ ਤੱਕ ਇਸ ਜੋੜੇ ਦੇ ਖ਼ਿਲਾਫ਼ ਫ਼ਿਜੀਓਥੈਰਪੀ ਦੇ ਬਹਾਨੇ ਪੰਜ ਘਰਾਂ ਨੂੰ ਸ਼ਿਕਾਰ ਬਣਾ ਕੇ ਲੁੱਟਣ ਦੇ ਮਾਮਲੇ ਦਰਜ ਹੋ ਚੁੱਕੇ ਹਨ। ਬੰਟੀ ਔਰ ਬੱਬਲੀ ਦੀ ਕਹਾਣੀ ਵਾਂਗ ਇਹ ਪਤੀ -ਪਤਨੀ ਲਗਾਤਾਰ ਵਾਰਦਾਤਾਂ ਕਰ ਰਹੇ ਸਨ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਨੇ ਜੱਜ ਬਣ ਚਮਕਾਇਆ ਮਾਪਿਆਂ ਦਾ ਨਾਮ
ਇਸ ਮਾਮਲੇ ਸੰਬਧੀ ਜਾਣਕਾਰੀ ਦਿੰਦੇ ਪੁਲਸ ਥਾਣਾ ਧਾਰੀਵਾਲ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਪਰਮਜੀਤ ਕੌਰ ਵਾਸੀ ਪਿੰਡ ਕਲਿਆਣਪੁਰ ਵੱਲੋਂ ਧਾਰੀਵਾਲ ਪੁਲਸ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ। ਉਨ੍ਹਾਂ ਦੇ ਘਰ ਇਕ ਬਿਮਾਰ ਬਜ਼ੁਰਗ ਨੂੰ ਫਿਜੀਓਥਰੇਪੀ ਦੀ ਲੋੜ ਸੀ ਅਤੇ ਇਸ ਦੇ ਲਈ ਨੇੜੇ ਦੇ ਇਕ ਫਿਜੀਓਥਰੈਪਿਸਟ ਪਤੀ-ਪਤਨੀ ਦੀਆਂ ਸੇਵਾਵਾਂ ਲਈਆਂ ਗਈਆਂ ਜਿਨ੍ਹਾਂ ਨੇ ਉਨ੍ਹਾਂ ਦੇ ਘਰ ਆ ਕੇ ਬੀਮਾਰ ਬਜ਼ੁਰਗ ਦੀ ਫਿਜੀਓਥਰੈਪੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਗੈਂਗਸਟਰਾਂ ਤੇ ਅਪਰਾਧੀਆਂ ਦਾ ‘ਆਰਾਮਗਾਹ’, 27 ਹਵਾਲਾਤੀਆਂ ਤੋਂ ਬਰਾਮਦ ਹੋਏ 31 ਮੋਬਾਇਲ
ਇਸ ਜੋੜੇ ਨੇ ਪਰਿਵਾਰ ਨਾਲ ਪਰਿਵਾਰਕ ਸਬੰਧ ਬਣਾ ਲਏ। ਜਦੋਂ ਪਰਿਵਾਰ 'ਤੇ ਪੂਰਾ ਵਿਸ਼ਵਾਸ ਬਣ ਗਿਆ ਤਾਂ ਜੋੜੇ ਨੇ 24 ਸਤੰਬਰ ਨੂੰ ਨਸ਼ੀਲਾ ਪਦਾਰਥ ਸਾਰੇ ਘਰ ਦੇ ਮੈਂਬਰਾਂ ਨੂੰ ਪਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਉਨ੍ਹਾਂ ਦੇ ਘਰ 'ਚੋਂ 70 ਗ੍ਰਾਮ ਦੇ ਕਰੀਬ ਸੋਨੇ ਦੇ ਗਹਿਣੇ ਅਤੇ 65 ਤੋਂ 70 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਧਾਰੀਵਾਲ ਪੁਲਸ ਵੱਲੋਂ ਇਸ ਜੋੜੇ ਖ਼ਿਲਾਫ਼ ਮਾਮਲਾ ਦਰਜ ਇਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਸੀ,
ਜਦੋਂ ਜੋੜਾ ਇਹ ਹਿਮਾਚਲ ਤੋਂ ਇੱਕ ਕਾਰ ਤੇ ਸਵਾਰ ਹੋ ਕੇ ਆ ਰਹੇ ਸਨ ਤਾਂ ਧਾਰੀਵਾਲ ਪੁਲਸ ਨੂੰ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਵੀ ਹੋ ਗਈ।
ਇਹ ਵੀ ਪੜ੍ਹੋ- ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ
ਐੱਸ. ਐੱਚ. ਓ. ਧਾਰੀਵਾਲ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਪਤੀ-ਪਤਨੀ ਲੋਕਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਸਨ। ਵਿਨੇ ਨੰਦਾ ਅਤੇ ਸ਼ਾਲੂ ਨੰਦਾ ਨਾਮਕ ਪਤੀ-ਪਤਨੀ ਦੇ 'ਤੇ ਪਹਿਲਾਂ ਤੋਂ ਹੀ ਚਾਰ ਅਜਿਹੇ ਮਾਮਲੇ ਵੱਖ-ਵੱਖ ਥਾਣਿਆਂ ਦੇ 'ਚ ਦਰਜ ਹਨ। ਇਸ ਲੁਟੇਰੇ ਪਤੀ-ਪਤਨੀ ਨਾਲ ਉਨ੍ਹਾਂ ਦੇ ਡਰਾਈਵਰ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਡਰਾਈਵਰ ਦਾ ਇਨ੍ਹਾਂ ਦੇ ਕਾਰਨਾਮਿਆਂ 'ਚ ਕਿੰਨਾ ਕੁ ਹੱਥ ਹੈ। ਇਸ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ 'ਚ ਵੀ ਕੋਈ ਅਜਿਹਾ ਕਾਰਨਾਮਾ ਹੀ ਨਾ ਕਰਕੇ ਆਏ ਹੋਣ ਇਹ ਪੁੱਛ-ਗਿੱਛ ਵੀ ਕੀਤੀ ਜਾ ਰਹੀ ਹੈ। ਫਿਲਹਾਲ ਇਹਨਾਂ ਦਾ ਇਕ-ਦਿਨ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8