ਭੇਦਭਰੇ ਹਾਲਾਤ ''ਚ ਲੱਗੀ ਅੱਗ, ਘਰੇਲੂ ਸਾਮਾਨ ਸੜ ਕੇ ਸੁਆਹ

Sunday, Nov 03, 2024 - 06:19 PM (IST)

ਭੇਦਭਰੇ ਹਾਲਾਤ ''ਚ ਲੱਗੀ ਅੱਗ, ਘਰੇਲੂ ਸਾਮਾਨ ਸੜ ਕੇ ਸੁਆਹ

ਹਰੀਕੇ ਪੱਤਣ (ਸਾਹਿਬ)-ਕਸਬੇ ਦੇ ਮਖੂ ਰੋਡ ’ਤੇ ਸਥਿਤ ਪ੍ਰਦੇਸੀ ਕਾਲੋਨੀ ਦੇ ਇਕ ਘਰ ਨੂੰ ਅਚਾਨਕ ਅੱਗ ਲੱਗਣ ਕਾਰਨ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਵੱਡੇ 2 ਛੱਪਰਾਂ ਨੂੰ ਲੱਗੀ ਅੱਗ ਦਾ ਭੇਦ ਅੱਗ ਬੁਝਣ ਦੇ ਬਾਅਦ ਵੀ ਬਰਕਰਾਰ ਹੈ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸੁਨੀਲ ਕੁਮਾਰ ਪੁੱਤਰ ਸ਼ਤਰੂਘਨ ਜੋ ਕਿ ਇਲਾਕੇ ਦਾ ਨਾਮੀ ਰੰਗ ਸਾਜ ਹੈ ਦੇ ਘਰ ਨੂੰ ਬਾਅਦ ਦੁਪਹਿਰ ਅਚਾਨਕ ਅੱਗ ਲੱਗ ਗਈ। 

ਇਹ ਵੀ ਪੜ੍ਹੋ-  ਹਰੀਕੇ ਪੱਤਣ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਮੁੰਡੇ ਨਾਲ ਦਰਿੰਦਗੀ, ਮਾਮਲਾ ਕਰੇਗਾ ਹੈਰਾਨ

ਗਨੀਮਤ ਇਹ ਰਹੀ ਕੇ ਛੱਪਰ ਵਿਚ ਬੱਝੇ ਪਸ਼ੂ ਬਾਹਰ ਚਰਨ ਗਏ ਹੋਏ ਸਨ, ਜਿਸ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਪੀੜਤ ਨੇ ਦੱਸਿਆ ਕਿ ਅਚਾਨਕ ਲੱਗੀ, ਇਸ ਅੱਗ ਨਾਲ ਘਰੇਲੂ ਸਾਮਾਨ, ਕਣਕ, ਫਰਨੀਚਰ, ਪੁਰਾਣੇ ਸਾਈਕਲ ਅਤੇ ਕਬਾੜ ਦੇ ਪਲਾਸਟਿਕ ਨੂੰ ਸੁਆਹ ਕਰਕੇ ਰੱਖ ਦਿੱਤਾ। ਉਨ੍ਹਾਂ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ। ਇਸ ਮੌਕੇ ਮੁਹੱਲੇ ਦੇ ਭਾਈਚਾਰੇ ਨੇ ਆਪਣੇ-ਆਪਣੇ ਘਰ ਤੋਂ ਪਾਣੀ ਲਿਆ ਕੇ ਅੱਗ ਬੁਝਾਉਣ ਵਿਚ ਮਦਦ ਕੀਤੀ ਅਤੇ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੱਤੀਆਂ।

ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News