ਸ਼ਾਸਤਰੀ ਮਾਰਕੀਟ ’ਚ ਲੱਗੀ ਭਿਆਨਕ, ਲੱਖਾਂ ਰੁਪਏ ਦਾ ਸਾਮਾਨ ਕੇ ਸੁਆਹ
Saturday, Sep 27, 2025 - 04:48 PM (IST)

ਅੰਮ੍ਰਿਤਸਰ (ਰਮਨ)-ਕਟੜਾ ਜੈਮਲ ਨੇੜੇ ਸਥਿਤ ਸ਼ਾਸਤਰੀ ਮਾਰਕੀਟ ’ਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨਦਾਰਾਂ ਅਤੇ ਗਾਹਕਾਂ ’ਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਅੱਗ ਨੇ ਕੱਪੜਾ ਅਤੇ ਇਲੈਕਟ੍ਰਾਨਿਕਸ ਦੀ ਦੁਕਾਨ ’ਚ ਸਾਰਾ ਸਾਮਾਨ ਸੜ ਕੇ ਸੁਆਹ ਕਰ ਦਿੱਤਾ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ ਗਿਆ ਵੱਡਾ ਗੈਂਗਸਟਰ, ਦਿੱਲੀ ਲੈ ਗਈ ਪੁਲਸ
ਦੁਕਾਨ ਦੇ ਮਾਲਕ ਸੁਦੇਸ਼ ਸਹਿਗਲ ਨੇ ਕਿਹਾ ਕਿ ਨੁਕਸਾਨ ਦਾ ਸਹੀ ਮੁਲਾਂਕਣ ਕਰਨਾ ਮੁਸ਼ਕਿਲ ਹੈ। ਇਸ ਘਟਨਾ ਨੇ ਮਾਰਕੀਟ ਦੇ ਵਪਾਰੀਆਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਸ਼ਾਸਤਰੀ ਮਾਰਕੀਟ ’ਚ ਬਿਜਲੀ ਦੀਆਂ ਤਾਰਾਂ ਪੁਰਾਣੀਆਂ ਹਨ ਅਤੇ ਪ੍ਰਸ਼ਾਸਨ ਦੀ ਇਸ ਮੁੱਦੇ ਪ੍ਰਤੀ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ। ਇਸ ਦੌਰਾਨ ਸਾਰੇ ਲੋਕ ਸਮੇਂ ਰਹਿੰਦੇ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਹੇ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਕਰਮੀਆਂ ਨੇ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ- ਪੰਜਾਬ 'ਚ ਗੈਂਗਵਾਰ ਦਾ ਖਦਸ਼ਾ, ਗੋਪੀ ਘਣਸ਼ਿਆਮਪੁਰੀਆ ਵੱਲੋਂ ਜੱਗੂ ਨੂੰ ਚਿਤਾਵਨੀ, ਕਿਹਾ ਹੁਣ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8