ਘਰ ਨੂੰ ਅੱਗ ਲੱਗੀ, 20 ਲੱਖ ਦਾ ਨੁਕਸਾਨ
Friday, Oct 03, 2025 - 06:42 PM (IST)

ਰਈਆ (ਹਰਜੀਪ੍ਰੀਤ)-ਰਈਆ ਵਿਖੇ ਬੀਤੀ ਰਾਤ ਇਕ ਘਰ ਵਿਚ ਬਿਜਲੀ ਦਾ ਸਰਕਟ ਸ਼ਾਰਟ ਹੋਣ ਕਾਰਨ ਘਰ ਨੂੰ ਅੱਗ ਲੱਗ ਗਈ, ਜਿਸ ਨਾਲ 20 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਹਰਜੀਤ ਸਿੰਘ ਰਾਜੂ ਤੇ ਗੁਰਮੀਤ ਸਿੰਘ ਮਿੰਟੂ ਆਰੇ ਵਾਲੇ ਵਾਸੀ ਫੇਰੂਮਾਨ ਰੋਡ ਰਈਆ ਨੇ ਦੱਸਿਆ ਕਿ 8. 40 ਵਜੇ ਉਨ੍ਹਾਂ ਦੇ ਮਕਾਨ ਦੇ ਸਾਹਮਣੇ ਲੱਗੀ ਰੇੜੀ ਵਾਲੇ ਨੇ ਉਨ੍ਹਾਂ ਨੂੰ ਫੋਨ ਕੀਤਾ ਕਿ ਤੁਹਾਡੇ ਉਪਰਲੇ ਮਕਾਨ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਵੇਖਿਆ ਤਾਂ ਕਮਰੇ ਵਿਚ ਬੁਟੀਕ ਦਾ ਕੰਮ ਹੋਣ ਕਰ ਕੇ ਕਾਫੀ ਕੱਪੜੇ ਨੂੰ ਅੱਗ ਲੱਗੀ ਹੋਈ ਸੀ। ਡੇਰਾ ਬਿਆਸ ਤੋਂ ਆਈਆਂ ਨਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਰ ਕੇ ਉਨ੍ਹਾਂ ਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ।