ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Friday, Oct 03, 2025 - 06:30 PM (IST)

ਅੰਮ੍ਰਿਤਸਰ (ਸੰਜੀਵ)- ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਬਿਆਸ ਦੀ ਪੁਲਸ ਨੇ ਲਾਈਨਮੈਨ ਸੁਰਿੰਦਰ ਪਾਲ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਮਸ਼ੇਰ ਸਿੰਘ ਇਕ ਪ੍ਰਾਈਵੇਟ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦਾ ਹੈ। ਪਿਛਲੇ ਦਿਨ ਉਹ ਦਵਿੰਦਰਜੀਤ ਸਿੰਘ ਦੇ ਘਰ ਬਿਜਲੀ ਦਾ ਕੰਮ ਕਰ ਰਿਹਾ ਸੀ, ਜਿੱਥੇ ਮੁਲਜ਼ਮ ਤੋਂ ਪੁੱਛਣ ’ਤੇ ਉਸ ਨੇ ਦੱਸਿਆ ਕਿ ਬਿਜਲੀ ਸ਼ਾਮ 5 ਵਜੇ ਬਹਾਲ ਹੋ ਜਾਵੇਗੀ। ਹਾਲਾਂਕਿ ਜਦੋਂ ਬਿਜਲੀ ਅਚਾਨਕ ਵਾਪਸ ਆਈ ਤਾਂ ਸ਼ਮਸ਼ੇਰ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।