ਮੋਟਰਸਾਈਕਲ ਤੇ ਸਕੂਲ ਬੱਸ ਦੀ ਟੱਕਰ ਦੀ ਭਿਆਨਕ ਟੱਕਰ, ਇਕ ਦੀ ਮੌਤ

Sunday, Jan 19, 2025 - 11:52 AM (IST)

ਮੋਟਰਸਾਈਕਲ ਤੇ ਸਕੂਲ ਬੱਸ ਦੀ ਟੱਕਰ ਦੀ ਭਿਆਨਕ ਟੱਕਰ, ਇਕ ਦੀ ਮੌਤ

ਗੁਰਦਾਸਪੁਰ(ਹਰਮਨ)- ਮੋਟਰਸਾਈਕਲ ਦੀ ਸਕੂਲ ਬੱਸ ਨਾਲ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਤਿੱਬੜ ਦੀ ਪੁਲਸ ਨੇ ਅਣਪਛਾਤੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੱਬੇਹਾਲੀ ਨੇ ਦੱਸਿਆ ਕਿ 17 ਜਨਵਰੀ ਨੂੰ ਉਸ ਦਾ ਭਰਾ ਕਮਲਜੀਤ ਸਿੰਘ ਆਪਣੇ ਦੋਸਤ ਰਮੇਸ਼ ਕੁਮਾਰ ਪੁੱਤਰ ਕਰਤਾਰ ਚੰਦ ਵਾਸੀ ਬੱਬੇਹਾਲੀ ਨਾਲ ਮੋਟਰਸਾਇਕਲ ਨੰਬਰ ਪੀ.ਬੀ.06.ਏ.ਸੀ.9398 ਮਾਰਕਾ ਸਪਲੈਂਡਰ ’ਤੇ ਸਵਾਰ ਹੋ ਕੇ ਪਿੰਡ ਬੱਬੇਹਾਲੀ ਤੋਂ ਪਿੰਡ ਮਾਨ ਚੋਪੜਾ ਨੂੰ ਜਾ ਰਹੇ ਸੀ। ਜਦੋਂ ਉਹ ਅਕਾਲ ਅਕੈਡਮੀ ਤਿੱਬੜ ਦੇ ਸਾਹਮਣੇ ਪਹੁੰਚੇ ਤਾਂ ਕਾਹਨੂੰਵਾਨ ਸਾਈਡ ਤੋਂ ਇਕ ਸਕੂਲ ਬੱਸ ਨੰਬਰੀ ਪੀ.ਬੀ.06.ਵੀ.8958 ਦੇ ਅਣਪਛਾਤੇ ਡਰਾਇਵਰ ਨੇ ਬੱਸ ਨੂੰ ਮੋੜ ਦਿੱਤਾ ਜਿਸ ਕਰ ਕੇ ਕਮਲਜੀਤ ਸਿੰਘ ਦਾ ਮੋਟਰਸਾਇਕਲ ਬੱਸ ਦੇ ਅੱਗਲੇ ਪਾਸੇ ਜ਼ੋਰ ਨਾਲ ਟਕਰਾਇਆ ਜਿਸ ਨਾਲ ਕਮਲਜੀਤ ਸਿੰਘ ਦੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਰਮੇਸ਼ ਕੁਮਾਰ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਨਿਜੀ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਜਿਥੇ ਕਮਲਜੀਤ ਸਿੰਘ ਦੀ ਇਲਾਜ ਦੌਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ- ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News