ਲੁਟੇਰਿਆਂ ਨੇ ਟਾਇਰ ਪੈਂਚਰ ਕਰਕੇ ਤੇਜ਼ਧਾਰ ਹਥਿਆਰਾਂ ਦੀ ਨੋਕ ''ਤੇ ਕੀਤੀ ਟਰੱਕ ਡਰਾਈਵਰ ਦੀ ਲੁੱਟ, ਕੀਤਾ ਗੰਭੀਰ ਜ਼ਖਮੀ

Sunday, Jul 13, 2025 - 05:48 PM (IST)

ਲੁਟੇਰਿਆਂ ਨੇ ਟਾਇਰ ਪੈਂਚਰ ਕਰਕੇ ਤੇਜ਼ਧਾਰ ਹਥਿਆਰਾਂ ਦੀ ਨੋਕ ''ਤੇ ਕੀਤੀ ਟਰੱਕ ਡਰਾਈਵਰ ਦੀ ਲੁੱਟ, ਕੀਤਾ ਗੰਭੀਰ ਜ਼ਖਮੀ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਦੇ ਬਾਈਪਾਸ ਤੇ ਸਥਿਤ ਮੁਕੇਰੀਆਂ ਰੋਡ ਦੇ ਫਲਾਈ ਓਵਰ ਨੇੜੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਇੱਕ ਟਰੱਕ ਡਰਾਈਵਰ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਲੁਟੇਰਿਆਂ ਵੱਲੋਂ ਕੋਈ ਤਿੱਖੀ ਚੀਜ਼ ਸੁੱਟ ਕੇ ਪਹਿਲਾਂ ਟਰੱਕ ਦਾ ਟਾਇਰ ਪੈਂਚਰ ਕੀਤਾ ਗਿਆ ਅਤੇ ਜਦੋਂ ਡਰਾਈਵਰ ਅਤੇ ਉਸ ਦਾ ਸਾਥੀ ਟਰੱਕ ਤੋਂ ਉਤਰੇ ਤਾਂ ਲੁਟੇਰਿਆਂ ਨੇ ਅਚਾਨਕ ਹਮਲਾ ਕਰਕੇ ਡਰਾਈਵਰ ਦੇ ਸਾਥੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ-  ਘਰਵਾਲੀ 'ਤੇ 'ਦੋ ਪੈਗ ਵਾਲਾ' ਮਜ਼ਾਕ ਬਣਿਆ ਖ਼ਤਰਨਾਕ, 2 ਦੋਸਤਾਂ ਨੇ ਧੱਕੇ ਨਾਲ ਤੀਸਰੇ ਦੋਸਤ ਨੂੰ...

ਡਰਾਈਵਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਬਰਨਾਲੇ ਵੱਲ ਨੂੰ ਜਾ ਰਿਹਾ ਸੀ ਜਦੋਂ ਮੁਕੇਰੀਆਂ ਬਾਈਪਾਸ ਨੇੜੇ ਪਹੁੰਚਿਆ ਤਾਂ ਉਸਦੇ ਟਰੱਕ ਦਾ ਅਗਲਾ ਟਾਇਰ ਪੈਂਚਰ ਹੋ ਗਿਆ । ਉਸਨੇ ਜਦੋਂ ਉਤਰ ਕੇ ਦੇਖਿਆ ਤਾਂ ਟਾਇਰ ਵਿੱਚ ਲੋਹੇ ਦੀ ਪੱਤੀ ਖੁੱਬੀ ਸੀ । ਉਹ ਚੈਕ ਹੀ ਕਰ ਰਿਹਾ ਸੀ ਕਿ ਪਿੱਛੋਂ ਮੋਟਰਸਾਈਕਲ 'ਤੇ ਤਿੰਨ ਹਥਿਆਰਬੰਦ ਨੌਜਵਾਨ ਆਏ ਅਤੇ ਆਉਂਦੇ ਹੀ ਉਸਦੇ ਸਾਥੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸਦੇ ਉਸਦੀ ਜੇਬ ਵਿੱਚ ਪਏ 9000 ਰੁਪਏ ਅਤੇ ਗੱਡੀ ਵਿੱਚ ਪਏ ਮੋਬਾਈਲ ਚੁੱਕ ਕੇ ਫਰਾਰ ਹੋ ਗਏ । ਉਸਨੇ ਦੱਸਿਆ ਕਿ ਉਸਨੇ ਆਪਣੇ ਸਾਥੀ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸਦਾ ਇਲਾਜ ਕੀਤਾ ਗਿਆ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਡਾਕਟਰਾਂ ਵੱਲੋਂ ਉਸਦੇ ਸਾਥੀ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News