ਘਰ ’ਚ ਦਾਖਲ ਹੋ ਕੇ ਗੁਆਂਢੀਆਂ ਨੇ ਦਾਤਰ ਤੇ ਕ੍ਰਿਪਾਨਾਂ ਨਾਲ ਕੀਤਾ ਹਮਲਾ, ਕੀਤੀ ਤੋੜ-ਭੰਨ
Friday, Nov 12, 2021 - 04:22 PM (IST)

ਬਟਾਲਾ (ਜ.ਬ., ਯੋਗੀ, ਅਸ਼ਵਨੀ)- ਸਥਾਨਕ ਅਲੀਵਾਲ ਰੋਡ ਸਥਿਤ ਇਕ ਘਰ ’ਤੇ ਹਮਲਾ ਕਰਕੇ ਕੁਝ ਵਿਅਕਤੀਆਂ ਵਲੋਂ ਤੋੜ ਭੰਨ ਕਰਦਿਆਂ 3 ਜੀਆਂ ਨੂੰ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪਰਮਜੀਤ ਕੌਰ ਪਤਨੀ ਵਿਰਸਾ ਸਿੰਘ ਵਾਸੀ ਅਜੀਤ ਨਗਰ ਅਲੀਵਾਲ ਰੋਡ ਬਟਾਲਾ ਨੇ ਦੱਸਿਆ ਕਿ ਮੇਰੇ ਮੁੰਡੇ ਨੇ ਲਵ ਮੈਰਿਜ ਕਰਵਾਈ ਸੀ ਅਤੇ ਵਿਆਹ ਉਪਰੰਤ ਇਕ ਲੜਕਾ ਪੈਦਾ ਹੋਇਆ ਸੀ। ਕੁਝ ਚਿਰ ਬਾਅਦ ਦੋਵਾਂ ਪਤੀ-ਪਤਨੀ ਵਿਚ ਆਪਸੀ ਅਨਬਣ ਹੋ ਗਈ ਤੇ ਬੱਚਾ ਸਾਡੇ ਕੋਲ ਰਹਿ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ - ਨਵਜੰਮੇ ਗੰਭੀਰ ਬੱਚਿਆਂ ਦੀ ਕੀਮਤੀ ਜਾਨ ਬਚਾਉਣ ਲਈ ਪੰਜਾਬ ਦੇ ਇਸ ਪ੍ਰਸਿੱਧ ਹਸਪਤਾਲ ’ਚ ਨਹੀਂ ਹੈ ਵੈਂਟੀਲੇਟਰ
ਉਸ ਦੱਸਿਆ ਕਿ ਬੀਤੀ 10 ਜੁਨ ਨੂੰ ਜਦੋਂ ਮੇਰਾ ਪੋਤਰਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਤਾਂ ਸਾਡੀ ਨੂੰਹ ਬੱਚੇ ਨੂੰ ਚੁੱਕ ਕੇ ਲੈ ਗਈ। ਉਸ ਦੱਸਿਆ ਕਿ ਬੱਚੇ ਨੂੰ ਚੁਕਵਾਉਣ ਵਿਚ ਸਾਡੀ ਗੁਆਂਢਣ ਨੇ ਸਾਡੀ ਨੂੰਹ ਦਾ ਸਾਥ ਦਿੱਤਾ ਸੀ ਅਤੇ ਬੱਚਾ ਚੁੱਕਣ ਸਬੰਧੀ ਸੂਚਨਾ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਦੇ ਦਿੱਤੀ ਸੀ। ਪਰਮਜੀਤ ਕੌਰ ਨੇ ਅੱਗੇ ਦੱਸਿਆ ਕਿ ਸਬੰਧਤ ਗੁਆਂਢਣ ਜਨਾਨੀ ਬੀਤੇ ਕੱਲ ਸਾਡੇ ਘਰ ਆਪਣੇ ਨਾਲ 7-8 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਆਈ, ਜਿੰਨ੍ਹਾਂ ਨੇ ਆਉਂਦਿਆਂ ਹੀ ਪਹਿਲਾਂ ਸਾਡੇ ਘਰ ਦੀ ਤੋੜ-ਭੰਨ ਕੀਤੀ ਅਤੇ ਬਾਅਦ ਵਿਚ ਦਾਤਰਾਂ ਤੇ ਕ੍ਰਿਪਾਨਾਂ ਨਾਲ ਮੇਰੇ ਸਮੇਤ ਮੇਰੇ ਭਰਾ ਸਵਿੰਦਰ ਸਿੰਘ ਪੁੱਤਰ ਰੂੜ ਸਿੰਘ ਵਾਸੀ ਮਰੜ ਅਤੇ ਲੜਕੇ ਰੁਪਿਦਰ ਸਿੰਘ ’ਤੇ ਹਮਲਾ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)
ਉਸ ਨੇ ਦੱਸਿਆ ਕਿ ਹਮਲੇ ਕਾਰਨ ਅਸੀਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਪਰੰਤ ਸਾਨੂੰ ਪਰਿਵਾਰਕ ਮੈਂਬਰਾਂ ਨੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਸੂਚਨਾ ਮਿਲਣ ’ਤੇ ਪੁਲਸ ਪਹੁੰਚ ਗਈ। ਓਧਰ ਜਦੋਂ ਥਾਣਾ ਸਿਵਲ ਲਾਈਨ ਦੇ ਐੱਸ.ਐੱਚ.ਓ ਅਮੋਲਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਸਾਰਾ ਮਾਮਲਾ ਪਹਿਲਾਂ ਹੀ ਉਨ੍ਹਾਂ ਦੇ ਧਿਆਨ ਵਿਚ ਹੈ। ਉਹ ਬਾਰੀਕੀ ਨਾਲ ਜਾਂਚ ਪੜਤਾਲ ਕਰ ਰਹੇ ਹਨ। ਇਸ ਮਾਮਲੇ ’ਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’