ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਬਿਆਨਬਾਜ਼ੀ ਕਰਨ ਵਾਲੇ ਚੰਨੀ ਖ਼ਿਲਾਫ਼ ਹੋਵੇ ਕਾਰਵਾਈ: ਗਿੱਲ

02/03/2022 3:03:06 PM

ਗੁਰਦਾਸਪੁਰ (ਸਰਬਜੀਤ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਮੀਡੀਆ ਵਿੱਚ ਸੁਦਾਮਾ ਦੇ ਰੂਪ ਵਿਚ ਆਉਣ ਅਤੇ ਕ੍ਰਿਸ਼ਨ ਨੂੰ ਭੇਜਣ ਦੇ ਬਿਆਨ ਕਾਰਨ ਹਿੰਦੂ ਭਾਈਚਾਰੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਇਸ ਕਾਰਨ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਮੁੱਖ ਮੰਤਰੀ ਚੰਨੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਗਿੱਲ, ਮਹਾਮੰਤਰੀ ਵਿਜੇ ਸ਼ਰਮਾ, ਰਾਜੇਸ ਸ਼ਰਮਾ ਆਦਿ ਦੱਸਿਆ ਕਿ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਸੁਦਾਮਾ ਬਣ ਕੇ ਮਾਲਵਾ ਸੂਬੇ ਦੇ ਲੋਕਾਂ ਦੇ ਦਰ ’ਤੇ ਆਇਆ ਹਾਂ, ਵੋਟਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਕ੍ਰਿਸ਼ਨ ਬਣ ਕੇ ਅੱਗੇ ਭੇਜਣ। ਜਿਵੇਂ ਹੀ ਇਹ ਬਿਆਨ ਮੀਡੀਆ ’ਤੇ ਵਾਇਰਲ ਹੋਇਆ, ਹਿੰਦੂ ਭਾਈਚਾਰੇ ’ਚ ਗੁੱਸਾ ਫੈਲ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹਿੰਦੂਆਂ ਨੂੰ ਆਪਣੇ ਹੱਥਾਂ

ਵਿਚ ਲਿਆ ਹੈ। ਇੰਨੇ ਵੱਡੇ ਅਹੁਦੇ ’ਤੇ ਬੈਠੇ ਅਜਿਹੇ ਆਗੂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਾ ਸੋਭਾ ਨਹੀਂ ਦਿੰਦੀ। 
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਚੰਨੀ ਨੇ ਮੁਆਫ਼ੀ ਨਾ ਮੰਗੀ ਤਾਂ ਹਿੰਦੂ ਭਾਈਚਾਰਾ ਸੜਕਾਂ ’ਤੇ ਆ ਜਾਵੇਗਾ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਬਿਆਨ ਦੇਣ ਲਈ ਚੰਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।  


rajwinder kaur

Content Editor

Related News