ਕੋਰਟ ਕੰਪਲੈਕਸ ’ਚ ਹਾਈ ਵੋਲਟੇਜ ਡਰਾਮਾ, ਔਰਤ ਖਿਲਾਫ ਕੇਸ ਦਰਜ

Saturday, Sep 13, 2025 - 05:25 PM (IST)

ਕੋਰਟ ਕੰਪਲੈਕਸ ’ਚ ਹਾਈ ਵੋਲਟੇਜ ਡਰਾਮਾ, ਔਰਤ ਖਿਲਾਫ ਕੇਸ ਦਰਜ

ਅੰਮ੍ਰਿਤਸਰ (ਜ.ਬ.)- ਸ਼ੁੱਕਰਵਾਰ ਨੂੰ ਕੋਰਟ ਕੰਪਲੈਕਸ ’ਚ ਇਕ ਹਾਈ ਵੋਲਟੇਜ ਡਰਾਮਾ ਹੋਇਆ, ਜਦੋਂ ਇਕ ਔਰਤ ਆਪਣੇ ਪਤੀ ਨੂੰ ਮਿਲਣ ਲਈ ਇਕ ਮਹਿਲਾ ਪੁਲਸ ਕਾਂਸਟੇਬਲ ਨਾਲ ਝਗੜਾ ਕਰ ਬੈਠੀ ਜੋ ਪੇਸ਼ੀ ਲਈ ਆਈ ਸੀ। ਇਸ ਦੌਰਾਨ ਉਸ ਨੇ ਪੁਲਸ ਕਾਂਸਟੇਬਲ ਨਾਲ ਬਦਸਲੂਕੀ ਕੀਤੀ ਅਤੇ ਫਿਰ ਉਸ ਦੀ ਵਰਦੀ ਨੂੰ ਵੀ ਛੂਹ ਲਿਆ। ਇਸ ’ਤੇ ਕੋਰਟ ਕੰਪਲੈਕਸ ਦੀ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਕਰਮਜੀਤ ਸਿੰਘ ਨੇ ਕਾਰਵਾਈ ਕਰਦਿਆਂ ਕੋਟ ਖਾਲਸਾ ਅੰਮ੍ਰਿਤਸਰ ਨੇੜੇ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ ਮੁਲਜ਼ਮ ਔਰਤ ਦਲਜੀਤ ਕੌਰ ਨੂੰ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਅਤੇ ਪੁਲਸ ਵਰਦੀ ਨੂੰ ਛੂਹਣ ਦੀ ਧਾਰਾ ਤਹਿਤ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- ਰਾਹਤ ਕਾਰਜਾਂ ’ਤੇ ਲੱਗ ਰਹੇ ਪੈਸੇ ਨੂੰ ਲੈ ਕੇ SGPC 'ਚ ਵਿਵਾਦ, ਪ੍ਰਧਾਨ ਧਾਮੀ ਨੇ ਉਠੇ ਸਵਾਲਾਂ ਦਾ ਦਿੱਤਾ ਜਵਾਬ

ਜਾਣਕਾਰੀ ਅਨੁਸਾਰ ਜਦੋਂ ਮਹਿਲਾ ਮੁਲਜ਼ਮ ਦਲਜੀਤ ਕੌਰ ਦਾ ਪਤੀ ਅਦਾਲਤ ’ਚ ਪੇਸ਼ ਹੋਣ ਲਈ ਆਇਆ ਤਾਂ ਔਰਤ ਦਲਜੀਤ ਕੌਰ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਰਹੀ। ਜਦੋਂ ਉਹ ਵਾਰ-ਵਾਰ ਉਥੋਂ ਲੰਘਦਾ ਸੀ ਤਾਂ ਉਸ ਦੀ ਹਾਲਤ ਸ਼ੱਕੀ ਜਾਪਦੀ ਸੀ, ਇਸ ਲਈ ਕੋਰਟ ਕੰਪਲੈਕਸ ’ਚ ਤਾਇਨਾਤ ਮਹਿਲਾ ਕਾਂਸਟੇਬਲ ਗੁਰਪ੍ਰੀਤ ਕੌਰ ਨੇ ਉਸ ਨੂੰ ਰੋਕਿਆ ਪਰ ਉਹ ਪਹਿਲਾਂ ਉਸ ਨਾਲ ਝਗੜਾ ਕਰਦੀ ਰਹੀ ਅਤੇ ਫਿਰ ਉਸ ਨਾਲ ਬਦਸਲੂਕੀ ਕੀਤੀ।

ਇਹ ਵੀ ਪੜ੍ਹੋ-  ਜਥੇਦਾਰ ਗੜਗੱਜ ਨੇ ਹੜ੍ਹਾਂ 'ਚ ਸੇਵਾ ਕਰ ਰਹੀਆਂ ਸੰਸਥਾਵਾਂ ਨਾਲ ਕੀਤੀ ਮੀਟਿੰਗ, ਦਿੱਤੀਆਂ ਇਹ ਹਦਾਇਤਾਂ

ਇਸ ਤੋਂ ਬਾਅਦ ਗੁੱਸੇ ’ਚ ਆ ਕੇ ਉਸ ਨੇ ਮਹਿਲਾ ਕਾਂਸਟੇਬਲ ਦੇ ਕਾਲਰ ਅਤੇ ਉਸ ਦੀ ਵਰਦੀ ’ਤੇ ਆਪਣਾ ਹੱਥ ਰੱਖ ਦਿੱਤਾ। ਲੋਕਾਂ ਨੇ ਤੁਰੰਤ ਇਸ ਪੂਰੀ ਘਟਨਾ ਨੂੰ ਆਪਣੇ ਮੋਬਾਈਲ ਕੈਮਰਿਆਂ ’ਚ ਕੈਦ ਕਰ ਲਿਆ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਔਰਤ ਦਲਜੀਤ ਕੌਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ, ਉਸ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਦੇ ਹੁਕਮਾਂ 'ਤੇ ਅੱਜ ਸ਼ੁਰੂ ਹੋਵੇਗਾ ਵੱਡਾ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News