ਪੁਲਸ ਨੇ 202 ਦਿਨਾਂ ’ਚ NDPS ਐਕਟ ਤਹਿਤ 967 ਮਾਮਲੇ ਕੀਤੇ ਦਰਜ, 1837 ਨਸ਼ਾ ਸਮੱਗਲਰ ਗ੍ਰਿਫ਼ਤਾਰ
Saturday, Sep 20, 2025 - 06:05 PM (IST)

ਅੰਮ੍ਰਿਤਸਰ(ਜ.ਬ.)- ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਹਿੱਸੇ ਵਜੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ, ਨਸ਼ਾ ਸਮੱਲਗਰਾਂ ਨੂੰ ਫੜਨ ਅਤੇ ਨਸ਼ੇ ਦੀ ਦਲਦਲ ’ਚ ਫਸੇ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਦਾਖਲ ਕਰਨ ਲਈ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਨੇ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪ੍ਰੇਸ਼ਨ ਸੰਪਰਕ ਅਧੀਨ ਅੰਮ੍ਰਿਤਸਰ ਦੇ ਵੇਰਕਾ, ਮਜੀਠਾ ਬਾਈਪਾਸ ਵਿਖੇ ਇਕ ਪੁਲਸ-ਜਨਤਕ ਮੀਟਿੰਗ ਦਾ ਆਯੋਜਨ ਕੀਤਾ। ਇਸ ਵਿਚ ਮੁੱਖ ਤੌਰ ’ਤੇ ਸਪੈਸ਼ਲ ਡੀ. ਜੀ. ਪੀ. ਮੈਡਮ ਸ਼ਸ਼ੀ ਪ੍ਰਭਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸ਼ਾਮਲ ਹੋਏ।
ਇਹ ਵੀ ਪੜ੍ਹੋ- ਖੇਤਾਂ 'ਚ ਸਪ੍ਰੇਅ ਕਰਦਿਆਂ ਵਾਪਰਿਆ ਵੱਡਾ ਭਾਣਾ, ਪਿੰਡ ਦੇ 2 ਵਿਅਕਤੀਆਂ ਦੀ ਮੌਤ
ਦੱਸਣਯੋਗ ਹੈ ਕਿ ਪੰਜਾਬ ਪੁਲਸ ਮਾਰਚ 2025 ਤੋਂ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਨਸ਼ਿਆਂ ਵਿਰੁੱਧ ਜੰਗ ਦੇ ਨਾਅਰੇ ਹੇਠ ਮੁਹਿੰਮ ਚਲਾ ਰਹੀ ਹੈ। ਮਾਰਚ 2025 ਤੋਂ ਲੈ ਕੇ ਹੁਣ ਤੱਕ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੁੱਲ 213 ਕਿਲੋਗ੍ਰਾਮ ਹੈਰੋਇਨ ਅਤੇ ਹਵਾਲਾ-ਡਰੱਗ ਮਨੀ ਜ਼ਬਤ ਕੀਤੀ ਹੈ। 1 ਮਾਰਚ 2025 ਤੋਂ 18 ਸਤੰਬਰ 2025 ਦੇ ਵਿਚਕਾਰ 202 ਦਿਨਾਂ ਵਿਚ ਪੁਲਸ ਨੇ ਮੁਲਜ਼ਮਾਂ ਤੋਂ ਕੁੱਲ 2,43,39,165 ਰੁਪਏ (2,43,39,165 ਰੁਪਏ) ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਮਾਧੋਪੁਰ ਹੈੱਡ ਵਰਕਸ ਦੇ ਗੇਟ ਟੁੱਟਣ ਮਾਮਲੇ 'ਚ ਸਰਕਾਰ ਦੀ ਵੱਡੀ ਕਾਰਵਾਈ: 3 ਅਧਿਕਾਰੀ ਮੁਅੱਤਲ
ਪੰਜਾਬ ਦੇ ਸ਼ਪੈਸ਼ਲ ਡੀ. ਜੀ. ਪੀ. ਰੇਲਵੇ ਮੈਡਮ ਸ਼ਸ਼ੀ ਪ੍ਰਭਾ ਨੇ ਕਿਹਾ ਕਿ ਪੰਜਾਬ ਪੁਲਸ ਆਪਣੀ ਜ਼ੀਰੋ-ਟਾਲਰੈਂਸ ਨੀਤੀ ਤਹਿਤ ਨਸ਼ਾ ਸਮੱਗਲਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰ ਰਹੀ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਅਤੇ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਅਤੇ ਹਵਾਲਾ-ਡਰੱਗ ਮਨੀ ਬਰਾਮਦ ਕਰ ਰਹੀ ਹੈ। ਇਸ ਤੋਂ ਇਲਾਵਾ ਨਸ਼ਾ ਸਮੱਗਲਿਗ ਤੋਂ ਪ੍ਰਾਪਤ ਗੈਰ-ਕਾਨੂੰਨੀ ਲਾਭ ਤੋਂ ਪ੍ਰਾਪਤ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਵੀ ਜ਼ਬਤ ਅਤੇ ਢਾਹਿਆ ਜਾ ਰਿਹਾ ਹੈ। ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਬਾਹਰ ਆਉਣ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-CBSE ਵਿਦਿਆਰਥੀਆਂ ਨੂੰ ਵੱਡਾ ਝਟਕਾ, ਬੋਰਡ ਨੇ ਬਦਲੇ ਨਿਯਮ
ਨਸ਼ਾ ਸਮੱਗਲਿੰਗ ਲਈ ਵਰਤੇ ਗਹੇ 75 ਵਾਹਨ ਜ਼ਬਤ
ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਹੁਣ ਤੱਕ ਪਿਛਲੇ 202 ਦਿਨਾਂ ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ 967 ਮਾਮਲੇ ਦਰਜ ਕਰ ਕੇ 1837 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 213 ਕਿਲੋਗ੍ਰਾਮ ਹੈਰੋਇਨ ਅਤੇ ਹਵਾਲਾ-ਡਰੱਗ ਮਨੀ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ ਨਸ਼ਾ ਸਮੱਗਲਿੰਗ ਵਿਚ ਵਰਤੇ ਗਏ 75 ਵਾਹਨ ਜ਼ਬਤ ਕੀਤੇ ਗਏ। ਮੀਟਿੰਗ ’ਚ ਮਨਪ੍ਰੀਤ ਸਿੰਘ ਮੰਨਾ ਵੇਰਕਾ, ਕੌਂਸਲਰ ਨਵਜੀਤ ਕੌਰ ਵੇਰਕਾ, ਸਰਪੰਚ ਲਵਪ੍ਰੀਤ ਸਿੰਘ ਕੋਟ ਰਾਮ, ਅਜੈਪਾਲ ਸਿੰਘ ਅਤੇ ਇੰਦਰਜੀਤ ਸਿੰਘ ਫਤਿਹਗੜ੍ਹ ਸ਼ੁਕਰਾਚੱਕ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8