ਮੀਂਹ ’ਚ ਵੀ ਡਰੋਨ ਰਾਹੀਂ ਚਿੱਟਾ ਸਪਲਾਈ ਕਰ ਰਹੇ ਸਮੱਗਲਰ, ਇੱਕੋ ਦਿਨ ’ਚ 7 ਕਰੋੜ ਦੀ ਹੈਰੋਇਨ ਬਰਾਮਦ
Saturday, Jul 29, 2023 - 02:00 PM (IST)

ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਭਾਰੀ ਮੀਂਹ ਦੇ ਚੱਲਦਿਆਂ ਸਰਹੱਦੀ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਖੇਤਾਂ ਵਿਚ ਪਾਣੀ ਭਰਿਆ ਹੋਇਆ ਹੈ ਤਾਂ ਉਥੇ ਭਾਰਤੀ ਇਲਾਕਿਆਂ ਅਤੇ ਪਾਕਿਸਤਾਨ ਵਿਚ ਸਰਗਰਮ ਸਮੱਗਲਰ ਮੀਂਹ ਵਿਚ ਵੀ ਡਰੋਨ ਉਡਾ ਰਹੇ ਹਨ ਅਤੇ ਚਿੱਟੇ ਦੀ ਸਪਲਾਈ ਲਗਾਤਾਰ ਕਰ ਰਹੇ ਹਨ। ਦੂਜੇ ਪਾਸੇ ਸ਼ਹਿਰੀ ਇਲਾਕਿਆਂ ਵਿਚ ਨਸ਼ੇ ਦੇ ਆਦੀ ਨੌਜਵਾਨਾਂ ਦੀਆਂ ਵੀਡੀਓਜ਼ ਵਾਇਰਲ ਹੋਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।
ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੈਰੋਇਨ ਦੀ ਸਮੱਗਲਿੰਗ ਲਈ ਬਦਨਾਮ ਕੁਝ ਪਿੰਡਾਂ ਵਿੱਚੋਂ ਇਕ ਸਰਹੱਦੀ ਪਿੰਡ ਮੋਦੇ ਵਿਚ ਬੀ. ਐੱਸ. ਐੱਫ. ਦੀ ਟੀਮ ਨੇ ਇੱਕੋ ਦਿਨ ਦੋ ਵੱਖ-ਵੱਖ ਮਾਮਲਿਆਂ ਵਿਚ 885 ਗ੍ਰਾਮ, 425 ਗ੍ਰਾਮ ਹੈਰੋਇਨ ਅਤੇ ਇਕ ਲਾਵਾਰਿਸ ਮੋਟਰਸਾਈਕਲ ਜ਼ਬਤ ਕੀਤਾ ਹੈ। ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 7 ਕਰੋੜ ਰੁਪਏ ਮੰਨੀ ਜਾ ਰਹੀ ਹੈ। ਬਰਸਾਤ ਦੀ ਗੱਲ ਕਰੀਏ ਤਾਂ ਚਾਈਨਾ ਮੇਡ ਡਰੋਨਜ਼ ਨੂੰ ਬਰਸਾਤ ਦੇ ਪਾਣੀ ਦਾ ਵੀ ਕੋਈ ਖ਼ਾਸ ਫਰਕ ਨਹੀਂ ਪੈਦਾ ਹੈ ਅਤੇ ਇਹ ਡਰੋਨ ਬਰਸਾਤ ਵਿਚ ਵੀ ਉਡਾਣ ਭਰ ਸਕਦੇ ਹਨ। ਨਹੀਂ ਤਾਂ ਬਰਸਾਤ ਘੱਟ ਹੋਣ ਅਤੇ ਰੁਕਣ ’ਤੇ ਡਰੋਨ ਉਡਾਏ ਜਾਂਦੇ ਹਨ।
ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ
ਧਨੋਆ ਖੁਰਦ ਇਲਾਕੇ ’ਚ ਵੀ ਸਮੱਗਲਿੰਗ ਜਾਰੀ
ਸਰਹੱਦੀ ਪਿੰਡ ਧਨੋਆ ਖੁਰਦ ਵਿਚ ਹੈਰੋਇਨ ਦੀ ਸਮੱਗਲਿੰਗ ਦੇ ਸਭ ਤੋਂ ਵੱਧ ਮਾਮਲੇ ਫੜੇ ਗਏ ਹਨ ਅਤੇ ਇਸ ਪਿੰਡ ਵਿਚ ਕਈ ਡਰੋਨ ਵੀ ਸੁੱਟ ਦਿੱਤੇ ਗਏ ਹਨ ਜਾਂ ਲਾਵਾਰਿਸ ਹਾਲਤ ਵਿਚ ਫੜੇ ਗਏ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਸਮੱਗਲਰਾਂ ਦੀਆਂ ਗਤੀਵਿਧੀਆਂ ਅਜੇ ਵੀ ਜਾਰੀ ਹਨ ਅਤੇ ਇਨ੍ਹਾਂ ਨੂੰ ਮੀਂਹ ਦੇ ਮੌਸਮ ਦੀ ਵੀ ਕੋਈ ਪ੍ਰਵਾਹ ਨਹੀਂ ਹੈ, ਜਦਕਿ ਮੀਂਹ ਕਾਰਨ ਖੇਤਾਂ ਵਿਚ ਪਾਣੀ ਭਰਿਆ ਰਹਿੰਦਾ ਹੈ ਅਤੇ ਆਮ ਆਦਮੀ ਲਈ ਮੀਂਹ ਵਾਲੇ ਖੇਤਾਂ ਵਿਚ ਚੱਲਣਾ ਵੀ ਅਸਾਨ ਨਹੀਂ ਹੁੰਦਾ ਹੈ ਜੋ ਸਾਬਿਤ ਕਰਦਾ ਹੈ ਕਿ ਕੋਈ ਨਾ ਕੋਈ ਪਿੰਡ ਦਾ ਵਿਅਕਤੀ ਹੀ ਤਸੱਕਰਾਂ ਦੀ ਮੱਦਦ ਕਰ ਰਿਹਾ ਹੈ।
ਲਾਵਾਰਿਸ ਪਿਆ ਮੋਟਰਸਾਈਕਲ ਕਿਸ ਦਾ, ਐੱਨ. ਸੀ. ਬੀ. ਨੂੰ ਸੌਂਪੀ ਜਾਂਚ
ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵਿੱਚ ਭਰ ਕੇ ਹੈਰੋਇਨ ਭੇਜਣ ਦੇ ਦੋ ਮਾਮਲੇ ਇੱਕੋ ਪਿੰਡ ਵਿਚ ਸਾਹਮਣੇ ਆਏ ਹਨ ਅਤੇ ਇਸੇ ਪਿੰਡ ਵਿੱਚੋਂ ਇਕ ਲਾਵਾਰਿਸ ਮੋਟਰਸਾਈਕਲ ਵੀ ਫੜਿਆ ਗਿਆ ਹੈ, ਜਿਸ ਮਾਮਲੇ ਦੀ ਜਾਂਚ ਐੱਨ. ਸੀ. ਬੀ. ਨੂੰ ਸੌਂਪੀ ਗਈ ਹੈ, ਹਾਲਾਕਿ ਨਸ਼ ਸਮੱਗਲਰ ਆਮ ਤੌਰ ’ਤੇ ਚੋਰੀ ਦੇ ਮੋਟਰਸਾਈਕਲ ’ਤੇ ਗਲਤ ਨੰਬਰ ਪਲੇਟ ਲਗਾ ਕੇ ਸਮੱਗਲਿੰਗ ਕਰਦੇ ਹਨ ਅਤੇ ਸੁਰੱਖਿਆ ਏਜੰਸੀਆਂ ਲਈ ਅਸਾਨ ਨਹੀਂ ਹੁੰਦਾ ਹੈ। ਮੋਟਰਸਾਈਕਲ ਦੇ ਮਾਲਕ ਦਾ ਪਤਾ ਲਗਾਉਣਾ ਪਰ ਬਹੁਤ ਘੱਟ ਕੇਸ ਅਜਿਹੇ ਪਾਏ ਗਏ ਹਨ, ਜਿੰਨ੍ਹਾਂ ਵਿਚ ਸਮੱਗਲਰਾਂ ਦਾ ਮੋਟਰਸਾਈਕਲ ਜਾ ਸਕੂਟਰ ਜ਼ਬਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਕ ਕੇਸ ਵਿਚ ਇੱਕ ਮੋਟਰਸਾਈਕਲ ਅਤੇ ਇੱਕ ਸਕੂਟਰ ਜ਼ਬਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
ਵਿਲੇਜ਼ ਡਿਫੈਂਸ ਕਮੇਟੀਆਂ ਦਾ ਕੀਤਾ ਗਠਨ
ਸਰਹੱਦੀ ਪਿੰਡਾਂ ਵਿਚ ਨਸ਼ਾ ਸਮੱਗਲਿੰਗ ਨੂੰ ਰੋਕਣ ਲਈ ਜ਼ਿਆਦਾਤਰ ਪਿੰਡਾਂ ਵਿਚ ਵਿਲੇਜ਼ ਡਿਫੈਂਸ ਕਮੇਟੀਆਂ ਅਤੇ ਵਿਲੇਜ਼ ਪੁਲਸ ਅਫਸਰ (ਵੀ. ਪੀ. ਓ.) ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਤਾਇਨਾਤੀ ਤੋਂ ਬਾਅਦ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਏ ਹਨ ਅਤੇ ਕੁਝ ਮਾਮਲਿਆਂ ਵਿਚ ਨਸ਼ਾ ਸਮੱਗਲਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਦੇ ਨਤੀਜੇ ਆਉਣੇ ਚਾਹੀਦੇ ਸਨ, ਉਸ ਤਰ੍ਹਾਂ ਨਹੀਂ ਆ ਰਹੇ, ਕਿਉਂਕਿ ਡਰੋਨਾਂ ਦੀ ਮੂਵਮੈਂਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
ਇਹ ਵੀ ਪੜ੍ਹੋ- ਸਾਵਧਾਨ ! ਬੈਕਟੀਰੀਆ ਦੇ ਰਿਹੈ ਇਨਫੈਕਸ਼ਨ, ਬੱਚਿਆਂ ਤੇ ਬਜ਼ੁਰਗਾਂ ਨੂੰ ਵਾਇਰਸ ਵੱਧ ਲੈ ਰਿਹੈ ਆਪਣੀ ਜਕੜ ’ਚ
ਸਰਹੱਦੀ ਪਿੰਡਾਂ ’ਚ ਬੰਦ ਨਹੀਂ ਹੋ ਰਹੇ ਮੋਬਾਇਲ ਕੰਪਨੀਆਂ ਦੇ ਨੈੱਟਵਰਕ
ਹੈਰੋਇਨ ਦੇ ਸਮੱਗਲਰ ਵਟਸਐਪ ਕਾਲ ਅਤੇ ਹੋਰ ਸੁਵਿਧਾਵਾਂ ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰਦੇ ਹਨ ਅਤੇ ਜੋ ਲੋਕੇਸ਼ਨ ਭੇਜੀ ਜਾਂਦੀ ਹੈ ਉਸ ਸਥਾਨ ’ਤੇ ਡਰੋਨ ਰਾਹੀਂ ਖੇਪ ਸੁਟਵਾਉਦੇ ਹਨ। ਇੱਥੋਂ ਤੱਕ ਕਿ ਪਾਕਿਸਤਾਨ ਕੰਪਨੀਆਂ ਦੇ ਨੈਟਵਰਕ ਵੀ ਸਰਹੱਦ ਕੰਡਿਆਲੀ ਤਾਰ ਦੇ ਆਲੇ-ਦੁਆਲੇ ਚੱਲਦੇ ਹਨ। ਅਜਿਹੇ ਵਿਚ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਸਰਹੱਦੀ ਇਲਾਕਿਆਂ ਵਿਚ ਮੋਬਾਇਲ ਕੰਪਨੀਆਂ ਦੇ ਨੈੱਟਵਰਕ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਤਸੱਕਰਾਂ ਦਾ ਆਪਸ ਵਿਚ ਸੰਪਰਕ ਟੁੱਟ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8