ਭਾਰਤ ਪਾਕਿ ਸਰਹੱਦ ਤੋਂ 3 ਪੈਕੇਟ ਹੈਰੋਇਨ ਅਤੇ ਅਸਲਾ ਬਰਾਮਦ

Tuesday, Oct 20, 2020 - 04:53 PM (IST)

ਭਾਰਤ ਪਾਕਿ ਸਰਹੱਦ ਤੋਂ 3 ਪੈਕੇਟ ਹੈਰੋਇਨ ਅਤੇ ਅਸਲਾ ਬਰਾਮਦ

ਵਲਟੋਹਾ (ਗੁਰਮੀਤ) : ਭਾਰਤ ਪਾਕਿ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 116 ਬਟਾਲੀਅਨ ਨੇ 3 ਪੈਕੇਟ ਹੈਰੋਇਨ, 1 ਪਿਸਟਲ, 1 ਮੈਗਜ਼ੀਨ ਅਤੇ 4 ਰੋਂਦ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦੀ ਸੈਕਟਰ ਮੁੱਠਿਆਂਵਾਲਾ ਸਥਿਤ ਕੁਲਵੰਤ ਪੋਸਟ ਉਪਰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗਸ਼ਤ ਦੌਰਾਨ ਭਾਰਤੀ ਸਰਹੱਦ 'ਚ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਬੁਰਜੀ ਨੰਬਰ 175 ਦੇ ਕੋਲੋਂ ਤਲਾਸ਼ੀ ਲੈਣ 'ਤੇ 3 ਪੈਕੇਟ ਹੈਰੋਇਨ, 1 ਪਿਸਟਲ, 1 ਮੈਗਜ਼ੀਨ ਅਤੇ 4 ਜਿੰਦਾ ਰੋਂਦ ਬਰਾਮਦ ਕੀਤੇ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਮੰਤਰੀਆਂ ਦੇ ਤਾਰ ਕੁੱਦ ਕੇ ਟੱਪਣ ਦਾ ਦੋਸ਼ ਲਗਾਇਆ, ਸਪੀਕਰ ਨੂੰ ਦਿੱਤਾ ਮੰਗ ਪੱਤਰ 

ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਹੈੱਡ ਕੁਆਰਟਰ ਨੂੰ ਸੂਚਿਤ ਕਰਨ ਤੋਂ ਇਲਾਵਾ ਥਾਣਾ ਸਦਰ ਪੱਟੀ ਦੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਬੇਖੌਫ ਅਪਰਾਧੀ : ਹੁਣ ਸੈਕਟਰ-25 'ਚ ਸ਼ਰਾਬ ਠੇਕੇਦਾਰ 'ਤੇ ਫਾਇਰਿੰਗ


author

Anuradha

Content Editor

Related News