ਕੇਂਦਰੀ ਜੇਲ੍ਹ ਅੰਦਰੋਂ ਹੈਰੋਇਨ ਤੇ 2 ਮੋਬਾਇਲ ਫੋਨ ਹੋਏ ਬਰਾਮਦ
Thursday, May 18, 2023 - 12:19 PM (IST)

ਤਰਨਤਾਰਨ (ਰਮਨ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਪ੍ਰਸ਼ਾਸਨ ਵਲੋਂ ਚਲਾਏ ਗਏ ਤਲਾਸ਼ੀ ਮੁਹਿੰਮ ਦੌਰਾਨ 15 ਗ੍ਰਾਮ 18 ਮਿਲੀ ਗ੍ਰਾਮ ਹੈਰੋਇਨ, 2 ਮੋਬਾਇਲ ਫੋਨ ਅਤੇ 2 ਸਿਮ ਬਰਾਮਦ ਕਰਦੇ ਹੋਏ ਚਾਰ ਹਵਾਲਾਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਵਲੋਂ ਤਲਾਸ਼ੀ ਮੁਹਿੰਮ ਦੌਰਾਨ ਵਾਰਡ ਨੰਬਰ-8 ਬੈਰਕ ਨੰਬਰ-1 ਅੰਦਰੋਂ 15 ਗ੍ਰਾਮ 18 ਮਿਲੀ ਗ੍ਰਾਮ ਹੈਰੋਇਨ, 2 ਮੋਬਾਇਲ ਫੋਨ ਅਤੇ 2 ਸਿਮ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸ਼ਰੇਆਮ ਗੁੰਡਾਗਰਦੀ, ਦੁਕਾਨਦਾਰ ਨੂੰ ਨੰਗਾ ਕਰ ਕੇ ਮਾਰੇ ਬੇਸਬਾਲ, ਵੀਡੀਓ ਵਾਇਰਲ
ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਬਰਾਮਦ ਕੀਤੇ ਗਏ ਸਾਮਾਨ ਨੂੰ ਕਬਜ਼ੇ ਵਿਚ ਲੈਂਦੇ ਹੋਏ ਹਵਾਲਾਤੀ ਗੁਰਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਆਸਲ, ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਰਾਣੀਵਲਾਹ, ਰਣਜੀਤ ਸਿੰਘ ਉਰਫ਼ ਕਾਕਾ ਪੁੱਤਰ ਮਲੂਕ ਸਿੰਘ ਨਿਵਾਸੀ ਪਿੰਡ ਬਲੇਰ ਅਤੇ ਮਨਜਿੰਦਰ ਸਿੰਘ ਉਰਫ਼ ਰਾਣਾ ਪੁੱਤਰ ਪ੍ਰਤਾਪ ਸਿੰਘ ਨਿਵਾਸੀ ਗਾਰਡਨ ਕਾਲੋਨੀ ਪੱਟੀ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹੋਟਲਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ, ਵੀਡੀਓ ਵਾਇਰਲ ਕਰ ਵਿਅਕਤੀ ਨੇ ਕੀਤਾ ਖ਼ੁਲਾਸਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।