ਹੈਰੋਇਨ ਸਮੇਤ ਦੋ ਨੌਜਵਾਨ ਕਾਬੂ

Tuesday, May 01, 2018 - 02:43 PM (IST)

ਹੈਰੋਇਨ ਸਮੇਤ ਦੋ ਨੌਜਵਾਨ ਕਾਬੂ

ਬਟਾਲਾ (ਬੇਰੀ) : ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵਲੋਂ  ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ ਦਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਦਾਦੂਜੋਧ ਤੋਂ ਆਕਾਸ਼ ਮਸੀਹ ਪੁੱਤਰ ਸੋਨੀ ਮਸੀਹ ਵਾਸੀ  ਫਤਿਹਗੜ੍ਹ ਚੂੜੀਆਂ ਅਤੇ ਮੁਸ਼ਤਾਕ ਮਸੀਹ ਪੁੱਤਰ ਇਮਾਨੂੰਅਲ ਮਸੀਹ ਵਾਸੀ ਪਿੰਡ ਦਾਦੂਜੋਧ ਨੂੰ ਕਾਬੂ ਕਰਕੇ ਕ੍ਰਮਵਾਰ 5 ਗ੍ਰਾਮ ਅਤੇ 4 ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਨੇ ਉਕਤ ਦੋਵਾਂ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਇਨ੍ਹਾਂ ਦੇ ਵਿਰੁੱਧ ਥਾਣਾ ਫਤਿਹਗੜ੍ਹ ਚੂੜੀਆਂ 'ਚ ਐੱਨ. ਡੀ. ਪੀ. ਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। 


Related News