ਰਾਵੀ ਦਰਿਆ ਦੇ ਮਕੌੜਾ ਪੱਤਣ ’ਤੇ ਪਾਣੀ ਦਾ ਪੱਧਰ ਘਟਿਆ, ਪਿੰਡਾਂ ’ਚ ਕਿਸਾਨਾਂ ਦਾ ਭਾਰੀ ਨੁਕਸਾਨ
Tuesday, Jul 11, 2023 - 06:55 PM (IST)
ਬਹਿਰਾਮਪੁਰ/ਗੁਰਦਾਸਪੁਰ (ਗੋਰਾਇਆ, ਵਿਨੋਦ) : ਇਸ ਵਾਰ ਮਾਨਸੂਨ ਦੀ ਰਿਕਾਰਡ ਤੋੜ ਬਾਰਿਸ਼ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ ਹੈ। ਦਰਿਆ ਦੇ ਕੰਢੇ ਬੈਠੇ ਗੁੱਜਰ ਫਿਰਕੇ ਦੇ ਲੋਕਾਂ ਦੇ ਘਰਾਂ ’ਚ ਪਾਣੀ ਭਰਨ ਕਾਰਨ ਸੁਰੱਖਿਅਤ ਥਾਵਾ ’ਤੇ ਜਾਣ ਲਈ ਮਜਬੂਰ ਹੋ ਗਏ ਸਨ। ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਮਕੌੜਾ ਪੱਤਣ ’ਤੇ ਬਾਅਦ ਦੁਪਹਿਰ ਪਾਣੀ ਦਾ ਪੱਧਰ ਕੁਝ ਹੱਦ ਤੱਕ ਘਟਦਾ ਹੋਇਆ ਨਜ਼ਰ ਆਇਆ, ਜਿਸ ਤੋਂ ਬਾਆਦ ਪਾਰਲੇ ਪਾਸੇ ਵਸੇ 7 ਪਿੰਡਾਂ ਦੇ ਆਉਣ-ਜਾਣ ਲਈ ਕਿਸ਼ਤੀ ਦੀ ਸਹੂਲਤ ਸ਼ੁਰੂ ਕੀਤੀ ਗਈ ਪਰ ਜੇਕਰ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਪਾਰਲੇ ਪਾਸੇ ਹਰ ਵੱਡੇ ਰਕਬੇ ’ਚ ਫਸਲਾਂ ਖਰਾਬ ਹੋਈਆਂ ਹਨ।

ਇਸ ਸਬੰਧੀ ‘ਜਗ ਬਾਣੀ’ ਦੀ ਟੀਮ ਨੇ ਕਿਸ਼ਤੀ ਰਾਹੀਂ ਪਾਰਲੇ ਪਾਸੇ ਵੱਸੇ ਪਿੰਡਾਂ ਦਾ ਦੌਰਾਂ ਕਰ ਕੇ ਵੇਖਿਆ ਤਾਂ ਕਰੀਬ ਹਰ ਪਿੰਡ ਵਿਚ ਪਾਣੀ ਵੜਿਆ ਹੋਇਆ ਸੀ, ਇੱਥੋ ਤੱਕ ਕਈ ਲੋਕਾਂ ਦੇ ਘਰਾਂ ’ਚ ਪਾਣੀ ਦਾਖ਼ਲ ਹੋ ਗਿਆ ਸੀ, ਜਿਸ ਕਾਰਨ ਕੁਝ ਲੋਕਾਂ ਨੂੰ ਆਲੇ-ਦੁਆਲੇ ਦੇ ਘਰਾਂ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ : ਤਬਾਹੀ ਦਾ ਮੰਜ਼ਰ : ਟ੍ਰਾਈਸਿਟੀ ਵਿਚ ਹਾਹਾਕਾਰ, ਚਾਰੇ ਪਾਸੇ ਪਾਣੀ ਹੀ ਪਾਣੀ, ਸੜਕਾਂ ’ਤੇ ਟੁੱਟੇ ਦਰੱਖਤ
ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਗੁਰਨਾਮ ਸਿੰਘ, ਬਲਦੇਵ ਸਿੰਘ, ਰੂਪ ਸਿੰਘ ਮਨਦੀਪ ਸਿੰਘ, ਸੁੱਚਾ ਸਿੰਘ,ਅਜੀਤ ਰਾਮ, ਮਹਿੰਦਰ ਸਿੰਘ, ਬੂਟਾ ਸਿੰਘ, ਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਇਸ ਪਾਣੀ ਕਾਰਨ 50-60 ਏਕੜ ਝੋਨੇ ਦੀ ਫਸਲ ਸਮੇਤ ਪਸ਼ੂਆ ਦੇ ਚਾਰੇ ਦੀ ਫਸਲ ਬਿਲਕੁਲ ਤਬਾਹ ਹੋ ਗਈ ਹੈ, ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦਰਿਆ ਵਿਚ ਦਾੜਾ ਸਾਰਾ ਖੇਤਾਂ ’ਚ ਲਾਈ ਝੋਨੇ ਦੀ ਫ਼ਸਲ ’ਤੇ ਪੈ ਗਿਆ ਹੈ, ਜਿਸ ਕਾਰਨ ਲੱਗੀ ਫਸਲ ਹੇਠਾ ਆਉਣ ਕਾਰਨ ਬਿਲਕੁਲ ਤਬਾਹ ਹੋ ਗਈ ਹੈ ਅਤੇ ਕਿਸਾਨਾਂ ਵੱਲੋਂ ਜੋ ਟਿਊਬਵੈੱਲਾਂ ’ਤੇ ਖਾਦ ਰੱਖੀ ਹੋਈ ਸੀ, ਉਸ ਸਮੇਤ ਮੋਟਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਹੀ ਰਾਵੀ ਦਰਿਆ ਵੱਲੋਂ ਪਿੰਡ ਤੂਰ ਨੇੜੇ ਢਾਅ ਲਾਕੇ ਕਈ ਜ਼ਮੀਨ ਆਪਣੇ ’ਚ ਮਿਲਾ ਦਿੱਤਾ ਹੈ। ਇਨ੍ਹਾਂ ਸਮੂਹ ਕਿਸਾਨਾਂ ਨੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਇਸ ਇਲਾਕੇ ਅੰਦਰ ਜੋ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ, ਉਸ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਆਰਥਿਕ ਪੱਖੋ ਕਮਜੋਰ ਨਾ ਹੋ ਸਕਣ।
ਇਹ ਵੀ ਪੜ੍ਹੋ : ਪਟਿਆਲਾ ’ਚ ਝੰਬੋ ਚੋਅ ਨੇ ਮਚਾਈ ਤਬਾਹੀ, ਹਜ਼ਾਰਾਂ ਏਕੜ ਝੋਨੇ ਦੀ ਫਸਲ ਡੁੱਬੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
