ਸਿਹਤ ਵਿਭਾਗ ਵੱਲੋਂ ਦੁਕਾਨਾਂ ’ਤੇ ਛਾਪੇਮਾਰੀ

Thursday, Nov 15, 2018 - 03:29 AM (IST)

ਸਿਹਤ ਵਿਭਾਗ ਵੱਲੋਂ ਦੁਕਾਨਾਂ ’ਤੇ ਛਾਪੇਮਾਰੀ

 ਅੰਮ੍ਰਿਤਸਰ,  (ਦਲਜੀਤ)-  ਸਿਹਤ ਵਿਭਾਗ ਨੇ ਕ੍ਰਿਸਟਲ ਚੌਕ ਸਥਿਤ ਪ੍ਰਸਿੱਧ ਦੁਕਾਨਾਂ ’ਤੇ ਛਾਪੇਮਾਰੀ ਕਰ ਕੇ ਵੱਖ-ਵੱਖ ਪਦਾਰਥਾਂ ਦੇ ਸੈਂਪਲ ਭਰੇ। ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਆਪਣੀ ਟੀਮ ਨਾਲ ਬੇਕਰੀ, ਹਲਵਾਈ, ਚਿਕਨ ਸ਼ਾਪ ’ਤੇ ਛਾਪੇਮਾਰੀ ਕੀਤੀ। ਸੁਭਾਸ਼ ਜੂਸ ਬਾਰ, ਬੇਕਵੈੱਲ ਬੇਕਰੀ, ਜਵਾਲਾ ਪਕੌਡ਼ਿਅਾਂ ਵਾਲਾ, ਬੱਬੀ ਚਿਕਨ ਕਾਰਨਰ ਆਦਿ ਪ੍ਰਸਿੱਧ ਦੁਕਾਨਾਂ ’ਤੇ ਪਹੁੰਚ ਕੇ ਕਾਰਵਾਈ ਕਰਦਿਅਾਂ ਖਾਧ ਪਦਾਰਥਾਂ ਦੀ ਜਾਂਚ ਕੀਤੀ ਤੇ ਸੈਂਪਲ ਭਰੇ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਜ਼ਿਆਦਾਤਰ ਫੂਡ ਕਾਰੋਬਾਰੀਆਂ ਕੋਲ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਲਾਇਸੈਂਸ ਨਹੀਂ ਸੀ। ਕ੍ਰਿਸਟਲ ਚੌਕ ’ਤੇ ਹਰ ਰੋਜ਼ ਹਜ਼ਾਰਾਂ ਸੈਲਾਨੀ ਖਾਣ-ਪੀਣ ਆਉਂਦੇ ਹਨ, ਜੇਕਰ ਉਨ੍ਹਾਂ ਨੂੰ ਸਹੀ ਖਾਣਾ ਨਹੀਂ ਮਿਲੇਗਾ ਤਾਂ ਸਹੀ ਸੁਨੇਹਾ ਨਹੀਂ ਜਾਵੇਗਾ, ਇਸ ਨੂੰ ਮੱਦੇਨਜ਼ਰ ਰੱਖਦਿਅਾਂ ਛਾਪੇਮਾਰੀ ਕਰ ਕੇ ਖਾਧ ਪਦਾਰਥਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਮਾਲਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਪ੍ਰਾਪਤ ਕਰਨ ਤੇ ਦੁਕਾਨਾਂ ’ਚ ਸਾਫ-ਸਫਾਈ ਦੀ ਵਿਵਸਥਾ ਰੱਖਣ।


Related News