ਕੇਂਦਰੀ ਜੇਲ੍ਹ ’ਚ ਫੈਂਕਾ ਸੁੱਟਣ ਆਏ 2 ਗ੍ਰਿਫ਼ਤਾਰ
Tuesday, Nov 03, 2026 - 05:15 PM (IST)
ਤਰਨਤਾਰਨ(ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਮੋਬਾਈਲ, ਤੰਬਾਕੂ, ਲਾਈਟਰ, ਸਿਗਰਟਾਂ ਅਤੇ ਬੀੜੀਆਂ ਦੇ ਬੰਡਲ ਸੁੱਟਣ ਆਏ ਦੋ ਵਿਅਕਤੀਆਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੇਲ ਦੇ ਟਾਵਰ ਨੰਬਰ 7 ਤੋਂ ਦੋ ਨੌਜਵਾਨ ਫੈਂਕਾ ਕਰਨ ਆਏ ਸੀ, ਜਿਨ੍ਹਾਂ ਨੂੰ ਜੇਲ੍ਹ ਕਰਮਚਾਰੀਆਂ ਨੇ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ’ਤੇ 17 ਪੁੜੀਆਂ ਤੰਬਾਕੂ, 8 ਲਾਈਟਰ, 55 ਬੀੜੀਆਂ ਦੇ ਬੰਡਲ, 7 ਸਿਗਰਟ ਡੱਬੀਆਂ, 1 ਟਚ ਸਕ੍ਰੀਨ ਮੋਬਾਈਲ ਬਰਾਮਦ ਹੋਇਆ।
ਇਹ ਵੀ ਪੜ੍ਹੋ- ਪੰਜਾਬ 'ਚ 3 ਗੈਂਗਾਂ ਦੇ 11 ਬੰਦੇ ਗ੍ਰਿਫ਼ਤਾਰ, 12 ਪਿਸਤੌਲ, 2 ਹੈਂਡ ਗ੍ਰਨੇਡ ਤੇ ਹੈਰੋਇਨ ਬਰਾਮਦ
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਫੈਂਕਾ ਜੇਲ੍ਹ ’ਚ ਬੰਦ ਸੁਖਵਿੰਦਰ ਸਿੰਘ ਨੇ ਮੰਗਵਾਇਆ ਸੀ। ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਨਿਰਮਲ ਸਿੰਘ, ਸ਼ਾਮ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ: ਵੱਡੇ ਹਾਦਸੇ ਨੇ ਉਜਾੜ'ਤਾ ਪਰਿਵਾਰ, ਘਰ 'ਚ ਪਿਓ-ਪੁੱਤ ਦੇ ਵਿੱਛੇ ਸੱਥਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
