ਗੁਰਦਾਸਪੁਰ ਪੁਲਸ ਨੇ ਬੱਸ ਸਟੈਂਡ ’ਤੇ ਖੰਗਾਲਿਆ ਯਾਤਰੀਆਂ ਦਾ ਸਾਮਾਨ

Tuesday, Apr 08, 2025 - 06:23 PM (IST)

ਗੁਰਦਾਸਪੁਰ ਪੁਲਸ ਨੇ ਬੱਸ ਸਟੈਂਡ ’ਤੇ ਖੰਗਾਲਿਆ ਯਾਤਰੀਆਂ ਦਾ ਸਾਮਾਨ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਅਤੇ ਇਲਾਕੇ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਅੱਜ ਗੁਰਦਾਸਪੁਰ ਪੁਲਸ ਨੇ ਬੱਸ ਸਟੈਂਡ ’ਤੇ ਪਹੁੰਚ ਕੇ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਬੱਸ ਅੱਡੇ ’ਤੇ ਆਏ ਵੱਖ-ਵੱਖ ਲੋਕਾਂ ਦਾ ਸਾਮਾਨ ਚੈੱਕ ਕੀਤਾ ਗਿਆ ਅਤੇ ਨਾਲ ਹੀ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿਛ ਵੀ ਕੀਤੀ ਗਈ। 

ਇਹ ਵੀ ਪੜ੍ਹੋ-  ਪੰਜਾਬ 'ਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗ ਗਈ ਵੱਡੀ ਪਾਬੰਦੀ, 3 ਮਹੀਨੇ ਲਾਗੂ ਰਹਿਣਗੇ ਹੁਕਮ

ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਨੇ ਵੱਖ-ਵੱਖ ਬੱਸਾਂ ਵਿੱਚ ਚੜ੍ਹ ਕੇ ਸਵਾਰੀਆਂ ਦਾ ਸਾਮਾਨ ਖੰਗਾਲਿਆ ਤੇ ਐਂਟੀ ਸੈਬੋਟੇਜ ਟੀਮ ਦੀ ਮਦਦ ਨਾਲ ਜਨਤਕ ਥਾਵਾਂ ’ਤੇ ਵੀ ਚੈਕਿੰਗ ਕੀਤੀ। ਬੱਸ ਸਟੈਂਡ ਦੇ ਪਾਰਕਿੰਗ ਏਰੀਏ, ਵੇਟਿੰਗ ਏਰੀਏ ਸਮੇਤ ਹੋਰ ਥਾਵਾਂ ’ਤੇ ਬਰੀਕੀ ਨਾਲ ਜਾਂਚ ਕੀਤੀ ਗਈ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਸੁਖਦ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਹਨਾਂ ਕਿਹਾ ਕਿ ਅੱਜ ਵੀ ਇਸੇ ਕੜੀ ਤਹਿਤ ਚੈਕਿੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਪੁਲਸ ਥਾਣੇ ਨੇੜੇ ਲਗਾਤਾਰ ਤਿੰਨ Blast

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News