ਗੁਰਦਾਸਪੁਰ ਪੁਲਸ ਨੇ ਛਾਪੇਮਾਰੀ ਦੌਰਾਨ 2 ਲੱਖ 37 ਹਜ਼ਾਰ ਰੁਪਏ ਸਮੇਤ 9 ਮੁਲਜ਼ਮ ਕੀਤੇ ਗ੍ਰਿਫਤਾਰ

Saturday, May 09, 2026 - 06:29 PM (IST)

ਗੁਰਦਾਸਪੁਰ ਪੁਲਸ ਨੇ ਛਾਪੇਮਾਰੀ ਦੌਰਾਨ 2 ਲੱਖ 37 ਹਜ਼ਾਰ ਰੁਪਏ ਸਮੇਤ 9 ਮੁਲਜ਼ਮ ਕੀਤੇ ਗ੍ਰਿਫਤਾਰ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਪੁਲਸ ਵੱਲੋਂ ਪਿੰਡ ਫੱਤੇਨੰਗਲ ਵਿਖੇ ਰੇਡ ਕਰਕੇ 2 ਲੱਖ 37 ਹਜ਼ਾਰ ਰੁਪਏ ਦੀ ਨਕਦੀ ਅਤੇ 52 ਤਾਸ਼ ਦੇ ਪੱਤਿਆਂ ਸਮੇਤ 9 ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐੱਸ.ਐੱਸ.ਪੀ ਆਦਿੱਤਿਆ ਨੇ ਦੱਸਿਆ ਕਿ ਗੁਰਦਾਸਪੁਰ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੁਲਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਨਾਲ ਜੁੜੀ ਤਾਜ਼ਾ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ...

ਉਨ੍ਹਾਂ ਦੱਸਿਆ ਕਿ ਥਾਣਾ ਧਾਰੀਵਾਲ ਦੇ ਇਲਾਕੇ ਵਿਚ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਫੱਤੇਨੰਗਲ ਵਿਖੇ ਕੁਝ ਵਿਅਕਤੀ ਜੂਆ ਖੇਡ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਥਾਣਾ ਧਾਰੀਵਾਲ ਦੀ ਪੁਲਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਰੇਡ ਕੀਤੀ ਗਈ।

ਇਹ ਵੀ ਪੜ੍ਹੋ- SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ ਨੂੰ ਹੋਣਗੇ ਵਿਸ਼ਾਲ ਸਮਾਗਮ

ਰੇਡ ਦੌਰਾਨ ਪੁਲਸ ਨੇ ਜੂਆ ਖੇਡ ਰਹੇ 9 ਵਿਅਕਤੀਆਂ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਕਮਾਲਾ ਭੱਟੀ ਪੁੱਤਰ ਦਲੇਰ ਭੱਟੀ ਵਾਸੀ ਬਟਾਲਾ, ਜੋਨ ਪੁੱਤਰ ਵਿਕਸਨ ਵਾਸੀ ਲੰਗਾਹ, ਰਾਜਨ ਭੱਟੀ ਪੁੱਤਰ ਅਮਰਜੀਤ ਵਾਸੀ ਸਿਟੀ ਬਟਾਲਾ, ਮਨੀ ਸ਼ਰਮਾ ਪੁੱਤਰ ਸਰਬਜੀਤ ਸ਼ਰਮਾ ਵਾਸੀ ਬਟਾਲਾ, ਰਵੀ ਕੁਮਾਰ ਪੁੱਤਰ ਕਸਤੂਰੀ ਲਾਲ ਵਾਸੀ ਧਾਰੀਵਾਲ, ਰਜਤ ਪੁੱਤਰ ਦੇਸ ਰਾਜ ਵਾਸੀ ਧਾਰੀਵਾਲ, ਆਦਿੱਤਿਆ ਮਹਾਜਨ ਪੁੱਤਰ ਸੁਰੇਸ਼ ਕੁਮਾਰ ਵਾਸੀ ਧਾਰੀਵਾਲ, ਲੱਕੀ ਪੁੱਤਰ ਕਿਸ਼ੋਰ ਮਸੀਹ ਵਾਸੀ ਧਾਰੀਵਾਲ ਅਤੇ ਰਜੇਸ਼ ਕੁਮਾਰ ਪੁੱਤਰ ਚੰਚਲ ਨਾਥ ਵਾਸੀ ਮਾਡਲ ਟਾਊਨ ਧਾਰੀਵਾਲ ਵਜੋਂ ਹੋਈ ਹੈ। ਪੁਲਸ ਵੱਲੋਂ ਮੌਕੇ ਤੋਂ 2 ਲੱਖ 37 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਅਤੇ 52 ਤਾਸ਼ ਦੇ ਪੱਤੇ ਬਰਾਮਦ ਕੀਤੇ ਗਏ। ਇਸ ਸਬੰਧੀ ਦੋਸ਼ੀਆਂ ਖ਼ਿਲਾਫ਼ ਥਾਣਾ ਧਾਰੀਵਾਲ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 15,00,00,000 ਕਰੋੜ ਦੀ ਹੈਰੋਇਨ ਸਣੇ ਅਫਰੀਕੀ ਮਹਿਲਾ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News