ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਵਾਸੀ ਆਪਣੇ ਘਰਾਂ ’ਤੇ ਵੀ ਤਿਰੰਗਾ ਝੰਡਾ ਲਹਿਰਾਉਣ : DC ਹਿਮਾਂਸ਼ੂ ਅਗਰਵਾਲ

Monday, Aug 14, 2023 - 02:03 PM (IST)

ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਵਾਸੀ ਆਪਣੇ ਘਰਾਂ ’ਤੇ ਵੀ ਤਿਰੰਗਾ ਝੰਡਾ ਲਹਿਰਾਉਣ : DC ਹਿਮਾਂਸ਼ੂ ਅਗਰਵਾਲ

ਗੁਰਦਾਸਪੁਰ (ਵਿਨੋਦ, ਹਰਮਨ)- ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਅਤੇ ਕਾਰੋਬਾਰ ਵਾਲੀਆਂ ਥਾਵਾਂ ’ਤੇ ਰਾਸ਼ਟਰੀ ਝੰਡਾ ਜ਼ਰੂਰ ਲਹਿਰਾਉਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਜ਼ਿਲ੍ਹੇ ’ਚ ਹਰ ਸਰਕਾਰੀ ਇਮਾਰਤ ’ਤੇ ਵੀ ਪੂਰੇ ਸਨਮਾਨ ਨਾਲ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਘਟਨਾ: ਸੁੱਖਾਂ ਸੁੱਖ ਮੰਗਿਆ 3 ਸਾਲਾ ਪੁੱਤ ਸ਼ਰੇਆਮ ਅਗਵਾ, ਅਲਰਟ ਜਾਰੀ

ਦੇਸ਼ ਦੇ ਕੌਮੀ ਝੰਡੇ ਦੇ ਮਾਣ ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਾਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਯੋਗ ਹੈ। ਝੰਡਾ ਸੂਤ/ਪੋਲੀਸਟਰ/ਊਨ/ਸਿਲਕ ਖਾਦੀ ਤੋਂ ਬਣਿਆ ਹੋਵੇ। ਆਮ ਲੋਕ ਵੀ ਆਪਣੇ ਘਰਾਂ ’ਤੇ ਝੰਡਾ ਲਹਿਰਾ ਸਕਦੇ ਹਨ ਅਤੇ ਆਮ ਲੋਕਾਂ ਦੇ ਘਰਾਂ ’ਤੇ ਤਿਰੰਗਾ ਦਿਨ-ਰਾਤ ਲਹਿਰਾਇਆ ਰਹਿ ਸਕਦਾ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜ਼ਸ਼ਨ-ਏ-ਆਜ਼ਾਦੀ ਨੂੰ ਪੂਰੇ ਉਤਸ਼ਾਹ ਨਾਲ ਮਨਾਉਂਦੇ ਹੋਏ ਆਪਣੇ ਘਰਾਂ ਅਤੇ ਕਾਰੋਬਾਰੀ ਸਥਾਨਾਂ ’ਤੇ ਤਿਰੰਗਾ ਝੰਡਾ ਜ਼ਰੂਰ ਲਹਿਰਾਉਣ।

ਇਹ ਵੀ ਪੜ੍ਹੋ- ਦੀਨਾਨਗਰ ਵਿਖੇ ਭਾਰਤੀ ਸਰਹੱਦ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲਾ BSF ਨੇ ਕੀਤਾ ਢੇਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News