ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ

07/17/2018 2:59:59 PM

ਗੁਰਦਾਸਪੁਰ (ਵਿਨੋਦ) : ਵਿਆਹ ਤੋਂ ਇਕ ਮਹੀਨਾ ਬਾਅਦ ਹੀ ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕ ਦੇ ਪਤੀ, ਸੱਸ, ਸਹੁਰਾ ਤੇ ਨਨਾਣ ਖਿਲਾਫ ਧਾਰਾ 306,34 ਅਧੀਨ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲਾਨੌਰ ਪੁਲਸ ਸਟੇਸ਼ਨ ਦੇ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਜੀਤੋ ਪਤਨੀ ਮਹਿੰਦਰ ਮਸੀਹ ਨਿਵਾਸੀ ਪਿੰਡ ਬੈਂਸਵਾਲ ਪੁਲਸ ਸਟੇਸ਼ਨ ਟਾਂਡਾ ਜ਼ਿਲਾ ਹੁਸ਼ਿਆਰਪੁਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਲੜਕੀ ਅਮਨ ਦਾ ਪਹਿਲਾ ਵਿਆਹ ਲਗਭਗ 10 ਸਾਲ ਪਹਿਲਾਂ ਪਿੰਡ ਮੱਤੇਵਾਲ ਦੇ ਬਲਦੇਵ ਮਸੀਹ ਦੇ ਨਾਲ ਹੋਇਆ ਸੀ ਪਰ ਬਲਦੇਵ ਮਸੀਹ ਵਿਆਹ ਤੋਂ ਬਾਅਦ ਮੁੰਬਈ ਚਲਾ ਗਿਆ ਅਤੇ ਉਸ ਤੋਂ ਬਾਅਦ ਕਦੀ ਵੀ ਵਾਪਸ ਨਾ ਆਉਣ ਕਾਰਨ ਅਮਨ ਦਾ ਦੂਜਾ ਵਿਆਹ 18-6-18 ਨੂੰ ਸੋਨੂੰ ਮਸੀਹ ਪੁੱਤਰ ਆਜ਼ਾਦ ਮਸੀਹ ਨਿਵਾਸੀ ਪਿੰਡ ਲੱਖਣਕਲਾਂ ਨਾਲ ਕੀਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਵਿਆਹ ਤੋਂ 2-3 ਦਿਨ ਬਾਅਦ ਹੀ ਲੜਕੀ ਦਾ ਪਤੀ ਸੋਨੂੰ ਅਮਨ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ ਅਤੇ ਪਹਿਲੇ ਵਿਆਹੀ ਹੋਈ ਦੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਗੱਲ ਨੂੰ ਲੈ ਕੇ ਕੁੱਟਮਾਰ ਵੀ ਕਰਦੇ ਰਹੇ। 15 ਜੁਲਾਈ 2018 ਨੂੰ ਅਮਨ ਦੇ ਸੋਨੂੰ, ਸੱਸ ਜੀਤਾ ਅਤੇ ਨਨਾਣ ਅਮਨ ਨੇ ਉਸ ਦੀ ਕੁੱਟਮਾਰ ਕੀਤੀ, ਜਿਸ 'ਤੇ ਉਸ ਨੇ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਉਸ ਦੀ ਹਾਲਤ ਖਰਾਬ ਹੋਣ 'ਤੇ ਉਸ ਨੂੰ ਅੰਮ੍ਰਿਤਸਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ  'ਚ ਪਤੀ ਸੋਨੂੰ, ਸੱਸ ਜੀਤਾ ਤੇ ਨਨਾਣ ਅਮਨ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਤਾਲਾਸ਼ ਕੀਤੀ ਜਾ ਰਹੀ ਹੈ। 


Related News