ਗੁਰਦੁਆਰਾ ਸਾਹਿਬ ''ਚੋਂ ਗੋਲਕ ਚੋਰੀ

07/17/2018 2:15:24 PM

ਗੁਰਦਾਸਪੁਰ (ਵਿਨੋਦ) : ਕਲਾਨੌਰ ਪੁਲਸ ਸਟੇਸ਼ਨ ਦੇ ਪਿੰਡ ਗੋਸਲ ਦੇ ਗੁਰਦੁਆਰੇ 'ਚੋਂ ਗੋਲਕ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪਿੰਡ ਗੋਸਲ ਵਾਸੀ ਦਲਜੀਤ ਸਿੰਘ ਪੁੱਤਰ ਸਰੈਣ ਸਿੰਘ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪਿੰਡ ਦੇ ਬਾਹਰ ਡੇਰੇ 'ਚ ਰਹਿੰਦਾ ਹੈ। ਸੋਮਵਾਰ ਜਦੋਂ ਉਹ ਪਰਿਵਾਰ ਦੇ ਨਾਲ ਗੁਰਦੁਆਰੇ 'ਚ ਮੱਥਾ ਟੇਕਣ ਗਏ ਤਾਂ ਗੁਰਦੁਆਰਾ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰ ਪਈ ਗੋਲਕ ਵੀ ਗਾਇਬ ਸੀ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਬਾਅਦ 'ਚ ਪਿੰਡ ਦੇ ਬਾਹਰ ਸੁਖਰਾਜ ਸਿੰਘ ਦੀ ਬੰਬੀ ਤੋਂ ਖਾਲੀ ਗੋਲਕ ਬਰਾਮਦ ਕੀਤੀ ਗਈ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਵਿਰੁੱਧ ਧਾਰਾ 457,380 ਅਧੀਨ ਕੇਸ ਦਰਜ ਕਰਕੇ ਦੋਸ਼ੀਆਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।


Related News