ਸਰਕਾਰੀ ਸਕੂਲ ''ਚ ਪੜ੍ਹਨ ਵਾਲੀ ਦਰਜ਼ੀ ਦੀ ਧੀ ਨੂੰ ਰਾਜਪਾਲ ਕਰਨਗੇ ਸਨਮਾਨਿਤ

Tuesday, Jul 16, 2024 - 01:08 PM (IST)

ਗੁਰਦਾਸਪੁਰ (ਵਿਨੋਦ)- ਸਰਕਾਰੀ ਸਕੂਲਾਂ ਵਿੱਚ 8ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਵੱਲੋਂ 16 ਜੁਲਾਈ ਨੂੰ ਪੰਜਾਬ ਰਾਜ ਭਵਨ ਵਿਖੇ ਸਨਮਾਨਿਤ ਕੀਤਾ ਜਾਵੇਗਾ। ਬੱਚਿਆਂ ਨੂੰ ਰਾਜ ਭਵਨ ਤੱਕ ਲੈ ਕੇ ਜਾਣ ਅਤੇ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੋਡਲ ਅਫ਼ਸਰ ਬਣਾ ਕੇ ਦਿੱਤੀ ਗਈ ਹੈ। ਅੱਠਵੀਂ ਜਮਾਤ 600 ਵਿੱਚੋਂ 592 ਨੰਬਰ ਲੈ ਕੇ ਅਠਵਾਂ ਸਥਾਨ ਹਾਸਲ ਕਰਨ ਵਾਲੀ ਪੱਲਵੀ ਅੱਠਵੀਂ ਜਮਾਤ ਵਿੱਚੋਂ ਜ਼ਿਲ੍ਹੇ ਵਿੱਚੋਂ ਮੈਰਿਟ ਹਾਸਲ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ 'ਚ ਸ਼ਾਮਲ ਹੈ ਜੋ 16 ਜੁਲਾਈ ਨੂੰ ਰਾਜ ਭਵਨ ਵਿਖੇ ਸੂਬੇ ਦੇ ਰਾਜਪਾਲ ਵੱਲੋਂ ਸਨਮਾਨ ਹਾਸਲ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ

ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਗੁਰਦਾਸਪੁਰ ਵਿਖੇ ਪੜਨ ਵਾਲੀ ਪੱਲਵੀ ਇੱਕ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਸ ਦੇ ਪਿਤਾ ਕਿਤੇ ਵੱਜੋ ਦਰਜੀ ਦਾ ਕੰਮ ਕਰਦੇ ਹਨ। ਸਾਧਨਾਂ ਦੀ ਕਮੀ ਦੇ ਬਾਵਜੂਦ ਆਪਣੀ ਮਿਹਨਤ ਦੀ ਬਦੌਲਤ ਪੜਾਈ ਵਿੱਚ ਇੱਕ ਮੁਕਾਮ ਹਾਸਲ ਕਰਨ ਵਾਲੀ ਪੱਲਵੀ ਰਾਜਪਾਲ ਵੱਲੋਂ ਦਿੱਨਮਾਨਤੇ ਜਾ ਰਹੇ ਸ ਨੂੰ ਮਿਹਨਤ ਦੇ ਫਲ ਦੇ ਤੌਰ 'ਤੇ ਦੇਖਦੀ ਹੈ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਪੜ੍ਹਾਈ ਵਿੱਚ ਹੋਰ ਵੱਡਾ ਮੁਕਾਮ ਹਾਸਲ ਕਰਨ ਦਾ ਹੌਂਸਲਾ ਵੀ ਰੱਖਦੀ ਹੈ।

ਇਹ ਵੀ ਪੜ੍ਹੋ-  ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਭਿਆਨਕ ਹਾਦਸਾ, 10ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਪੱਲਵੀ ਨੇ ਦੱਸਿਆ ਕਿ ਉਸ ਨੇ ਅੱਠਵੀਂ ਜਮਾਤ ਵਿੱਚ ਜ਼ਿਲ੍ਹੇ 'ਚੋਂ ਅੱਠਵਾਂ ਰੈਂਕ ਹਾਸਲ ਕੀਤਾ ਹੈ ਅਤੇ 16 ਜੁਲਾਈ ਨੂੰ ਸੂਬੇ ਦੇ ਮਾਨਯੋਗ ਰਾਜਪਾਲ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਅੱਠਵੀਂ ਅਤੇ ਦਸਵੀਂ ਜਮਾਤ ਦੇ ‌ਜ਼ਿਲ੍ਹੇ ਦੇ ਉਨ੍ਹਾਂ 12 ਬੱਚਿਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਦੀ ਨਿਗਰਾਨੀ ਅਤੇ ਪ੍ਰਬੰਧਾਂ ਹੇਠ ਚੰਡੀਗੜ੍ਹ ਰਾਜ ਭਵਨ ਵਿਖੇ ਲੈ ਜਾਇਆ ਜਾ ਰਿਹਾ ਹੈ। ਉਸ ਨੇ ਇਹ ਮੁਕਾਮ ਆਪਣੀ ਮਿਹਨਤ ਵੀ ਬਦੌਲਤ ਹਾਸਲ ਕੀਤਾ ਹੈ ਤੇ ਸਕੂਲ ਤੋਂ ਇਲਾਵਾ ਘਰ ਵਿੱਚ ਵੀ ਜਦੋਂ ਸਮਾਂ ਮਿਲਦਾ ਹੈ ਉਹ ਪੜ੍ਹਾਈ ਕਰਨ ਨੂੰ ਤਰਜੀਹ ਦਿੰਦੀ ਹੈ। ਉਸ ਨੇ ਕਿਹਾ ਕਿ ਉਸ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਮਾਨਯੋਗ ਰਾਜਪਾਲ ਉਸ ਨੂੰ ਸਨਮਾਨਿਤ ਕਰਨਗੇ ਅਤੇ ਇਸ ਸਨਮਾਨ ਨਾਲ ਉਸ ਦੀ ਹਿੰਮਤ ਹੋਰ ਵਧੇਗੀ ਅਤੇ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ। ਉੱਥੇ ਹੀ ਪੱਲਵੀ ਦੇ ਪਿਤਾ ਰਤਨ ਲਾਲ ਨੇ ਦੱਸਿਆ ਕਿ ਉਹ ਕਿਤੇ ਵੱਜੇ ਦਰਜ਼ੀ ਹਨ ਅਤੇ ਉਹਨਾਂ ਦੇ ਤਿੰਨ ਬੱਚੇ ਹਨ। ਵੱਡੀਆਂ ਦੋ ਕੁੜੀਆਂ ਵਿੱਚੋਂ ਪੱਲਵੀ ਛੋਟੀ ਹੈ ਅਤੇ ਉਨ੍ਹਾਂ ਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਉਸ ਨੂੰ ਪੰਜਾਬ ਦੇ ਮਾਨਯੋਗ ਰਾਜਪਾਲ ਸਨਮਾਨਿਤ ਕਰਨਗੇ। ਉਨ੍ਹਾਂ ਬੱਚਿਆਂ ਨੂੰ ਉਤਸਾਹਿਤ ਕਰਨ 'ਤੇ ਸੂਬਾ ਸਰਕਾਰ ਦੇ ਇਸ ਕਦਮ ਦੀ ਵੀ ਸ਼ਲਾਘਾ ਕੀਤੀ ।

ਇਹ ਵੀ ਪੜ੍ਹੋ- ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਸੁਣਾਈ ਧਾਰਮਿਕ ਸਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News