ਦੁਬਈ ਤੋਂ ਆਉਣ ਵਾਲੇ ਯਾਤਰੀ ਕੋਲੋਂ 55 ਲੱਖ ਦਾ ਸੋਨਾ ਜ਼ਬਤ

Monday, Oct 30, 2023 - 12:28 PM (IST)

ਅੰਮ੍ਰਿਤਸਰ (ਨੀਰਜ) : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆ ਰਹੇ ਇਕ ਯਾਤਰੀ ਕੋਲੋਂ 55 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਮੁਤਾਬਕ ਯਾਤਰੀ ਨੇ ਸੋਨੇ ਨੂੰ ਪੇਸਟ ਫੋਮ ਵਿਚ ਬਣਾਕੇ ਆਪਣੀ ਪੱਗ ਦੇ ਦੋ ਵੱਖ-ਵੱਖ ਹਿੱਸਿਆਂ ’ਚ ਲੁਕਾਇਆ ਹੋਇਆ ਸੀ ਪਰ ਕਸਟਮ ਵਿਭਾਗ ਨੇ ਯਾਤਰੀ ਨੂੰ ਫੜ ਲਿਆ।

ਇਹ ਵੀ ਪੜ੍ਹੋ:  ਕਪੂਰਥਲਾ: ਛੱਤ 'ਤੇ ਖੇਡ ਰਹੀਆਂ ਦੋ ਬੱਚੀਆਂ ਨੂੰ ਪਿਆ ਕਰੰਟ, ਮਿਲੀ ਦਰਦਨਾਕ ਮੌਤ

ਅਧਿਕਾਰੀਆਂ ਨੇ ਦੱਸਿਆ ਕਿ ਦੁਬਈ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਰਾਹੀਂ ਇੱਥੇ ਆਏ ਇਕ ਵਿਅਕਤੀ ਕੋਲੋਂ ਚੈੱਕਿੰਗ ਦੌਰਾਨ ਉਸ ਦੀ ਪੱਗ 'ਚੋਂ ਕੁੱਲ 1205 ਗ੍ਰਾਮ ਸੋਨਾ ਬਰਾਮਦ ਹੋਇਆ। ਇਸ 'ਚੋਂ 905 ਗ੍ਰਾਮ ਸੋਨਾ 24 ਕੈਰਟ ਸੀ, ਜਿਸ ਦੀ ਕੀਮਤ 55 ਲੱਖ ਤੋਂ ਵੀ ਵੱਧ ਸੀ। ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਵਿਅਕਤੀ ਨੇ ਕੀਤੀ ਖੁਦਕੁਸ਼ੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Anuradha

Content Editor

Related News