ਲੜਕੀ-ਲੜਕੇ ਦੀਆਂ ਸ਼ੱਕੀ ਹਾਲਾਤ ''ਚ ਮਿਲੀਆਂ ਲਾਸ਼ਾਂ
Tuesday, May 12, 2020 - 08:53 PM (IST)

ਵਲਟੋਹਾ,(ਗੁਰਮੀਤ)- ਨਜ਼ਦੀਕੀ ਪਿੰਡ ਮਨਾਵਾਂ ਵਿਖੇ ਖੇਤਾਂ 'ਚ ਇਕ ਨੌਜਵਾਨ ਲੜਕੇ-ਲੜਕੀ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਹਾਲਾਂਕਿ ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਮਨਾਵਾਂ ਦੀ ਹਦੂਦ ਅੰਦਰ ਆਉਂਦੇ ਖੇਤਾਂ ਵਿਚ ਇਕ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਵੇਖੀਆਂ। ਜਿਸ 'ਤੇ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਲੜਕੇ ਦੀ ਪਛਾਣ ਜੁਗਰਾਜ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਲੜਕੀ ਦੀ ਪਛਾਣ ਜੋਤੀ ਪੁੱਤਰੀ ਬਿੱਟੂ ਸਿੰਘ ਵਜੋਂ ਹੋਈ ਹੈ ਅਤੇ ਇਹ ਦੋਵੇਂ ਪਿੰਡ ਦੂਹਲ ਕੋਹਨਾ ਦੇ ਵਸਨੀਕ ਸਨ। ਫਿਲਹਾਲ ਪੁਲਸ ਵਲੋਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ।