ਪੰਜਾਬ ''ਚ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸੋਚੀ ਸਮਝੀ ਸਾਜਿਸ਼: ਗਿਆਨੀ ਹਰਪ੍ਰੀਤ ਸਿੰਘ

10/29/2023 6:56:01 PM

ਅੰਮ੍ਰਿਤਸਰ (ਸਰਬਜੀਤ)- ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀਆਂ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬੇਅਦਬੀਆਂ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਬੇਅਦਬੀਆਂ ਰੋਕਣ 'ਚ ਅਜੇ ਤੱਕ ਵੀ ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀਆਂ ਹਨ। ਸੰਤ ਬਾਬਾ ਭੂਰੀ ਵਾਲਿਆਂ ਦੇ ਸਮਾਗਮ 'ਚ ਪਹੁੰਚੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸਿੱਖਾਂ ਨੂੰ ਕਮਜ਼ੋਰ ਕਰਨ, ਪੰਜਾਬ ਤੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੇ ਲਈ ਇਹ ਬੇਅਦਬੀਆਂ ਕਿਸੇ ਗਹਿਰੀ ਸਾਜ਼ਿਸ਼ ਦੇ ਤਹਿਤ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਪੰਜਾਬ ਤੇ ਹਰਿਆਣਾ 'ਚ ਇਹ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਸ਼ਰੇਆਮ ਰਸਤੇ 'ਚ ਨੌਜਵਾਨ ਨੂੰ ਵੱਢਿਆ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਫ਼ਲਸਫ਼ਾ ਦੁਨੀਆ 'ਤੇ ਬਿਹਤਰੀਨ ਫ਼ਲਸਫ਼ਾ ਹੈ ਅਤੇ ਅਮਨ ਸ਼ਾਂਤੀ ਤੇ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਧਿਰਾਂ ਨੂੰ ਮਨਜ਼ੂਰ ਨਹੀਂ ਹੈ ਸਰਬ ਸਾਂਝੀ ਸ਼ਾਂਤੀ, ਭਾਈਚਾਰਾ ਤੇ ਸਦਭਾਵਨਾ ਉਹ ਇਸ ਫ਼ਲਸਫ਼ੇ ਨੂੰ ਕਮਜ਼ੋਰ ਕਰਨ ਦੀ ਜਾਂ ਸਿੱਖ ਮਨਾਂ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਘਟਾਉਣ ਦੇ ਲਈ ਚਾਲਾਂ ਚੱਲ ਰਹੇ ਹਨ ਜੋ ਇਕ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਵਰਤਾਰਾ ਜੋ ਵਰਤ ਰਿਹਾ ਹੈ। ਜਿਸ ਵਿੱਚ ਸਿਰਫ਼ ਗੁਰਦੁਆਰਿਆਂ ਨੂੰ ਹੀ ਨੁਕਸਾਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਇਸਦੇ ਪਿੱਛੇ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਫੌਜ ਦੀਆਂ ਤਸਵੀਰਾਂ ਤੇ ਜਾਣਕਾਰੀ ਪਾਕਿ ਭੇਜਣ ਵਾਲਾ ‘ਆਰਮੀ ਟੇਲਰ’ ਕਾਬੂ, ਕੰਮ ਕਰਨ 'ਤੇ ਮਿਲਦੀ ਸੀ ਮੋਟੀ ਰਕਮ

ਐੱਸ. ਜੀ. ਪੀ. ਸੀ. ਚੋਣਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰ ਇਕ ਨੂੰ ਵੋਟਰ ਦਾ ਅਧਿਕਾਰ ਹੈ, ਮੈਂ ਇਸ 'ਤੇ ਕੋਈ ਕੋਈ ਗੱਲ਼ ਨਹੀਂ ਕਰਨਾ ਚਾਹੁੰਦਾ । ਉਨ੍ਹਾਂ ਕਿਹਾ ਕਿ ਅਲੋਚਨਾ ਕਰਨੀ ਠੀਕ ਹੈ। ਅਲੋਚਨਾ ਸੁਧਾਰ ਕਰਦੀ ਹੈ ਦੁਰੁਸਤੀ ਲਿਆਉਂਦੀ ਹੈ ਪਰ ਝੂਠੀਆਂ ਗੱਲਾਂ ਫ਼ੈਲਾਉਣੀਆਂ ਅਫ਼ਵਾਵਾਂ ਫ਼ੈਲਾਉਣੀਆਂ ਬੇਵਜਾ ਝੂਠਾ ਪ੍ਰਚਾਰ ਕਰਨਾ ਸੰਸਥਾਵਾਂ ਤੇ ਅਕਸ ਨੂੰ ਢਾਹ ਲਾਉਣੀ, ਭੱਦੀ ਸ਼ਬਦਾਵਲੀ ਵਰਤਣੀ ਬਹੁਤ ਮਾੜੀ ਗੱਲ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਹਰ ਸਿੱਖ ਨੂੰ ਭਾਗ ਲੈਣਾ ਚਾਹੀਦਾ ਹੈ। ਸਿੱਖ ਨੂੰ ਵੋਟ ਬਣਾਉਣੀ ਚਾਹੀਦੀ ਹੈ ਕੋਈ ਗਲਤ ਵੋਟਾਂ ਬਣੇ ਇਸ ਦਾ ਵੀ ਧਿਆਨ ਰੱਖਿਆ ਜਾਵੇਗਾ। ਇਸ ਦੌਰਾਨ ਬਾਬਾ ਸੁੱਖਾ ਜੀ ਤੇ ਹੋਰਨਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ ।

ਇਹ ਵੀ ਪੜ੍ਹੋ- ਵਿਧਵਾ ਮਾਂ ਨੇ ਬੈਂਕ 'ਚੋਂ ਕਰਜ਼ਾ ਚੁੱਕ 8 ਦਿਨ ਪਹਿਲਾਂ ਵਿਦੇਸ਼ ਭੇਜਿਆ ਸੀ ਪੁੱਤ, ਬ੍ਰੇਨ ਅਟੈਕ ਕਾਰਨ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News