ਗੈਂਗਸਟਰ ਲੰਡਾ ਦੇ 2 ਗੁਰਗੇ 2 ਪਿਸਤੌਲਾਂ ਤੇ 9 ਜਿੰਦਾ ਰੌਂਦ ਸਣੇ ਗ੍ਰਿਫਤਾਰ
Thursday, Sep 04, 2025 - 12:32 PM (IST)

ਤਰਨਤਾਰਨ (ਰਮਨ)-ਐਂਟੀ ਗੈਂਗਸਟਰ ਟਾਸਕ ਫੋਰਸ ਦੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ 2 ਸਾਥੀਆਂ ਨੂੰ 2 ਪਿਸਤੌਲਾਂ ਅਤੇ 9 ਜਿੰਦਾ ਰੌਂਦ ਸਣੇ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਇਸ ਸਬੰਧੀ ਪੁਲਸ ਨੇ ਮੁਲਜ਼ਮਾਂ ਪਾਸੋਂ ਇਕ ਖੋਹ ਕੀਤਾ ਗਿਆ ਐਕਟੀਵਾ ਸਕੂਟਰ ਵੀ ਬਰਾਮਦ ਕੀਤਾ ਹੈ, ਜਿਸ ਦੇ ਚੱਲਦਿਆਂ ਥਾਣਾ ਝਬਾਲ ਦੀ ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦੇ ਖਿਲਾਫ ਕਈ ਅਪਰਾਧਕ ਮਾਮਲੇ ਦਰਜ ਹਨ, ਜੋ ਪੁਲਸ ਨੂੰ ਲੰਮੇਂ ਸਮੇਂ ਤੋਂ ਲੋੜੀਂਦੇ ਸਨ।
ਇਹ ਵੀ ਪੜ੍ਹੋ-ਬਰਸਾਤ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਸਖ਼ਤ, ਪੰਜਾਬ ਦੇ ਸਾਰੇ ਸਕੂਲਾਂ ਨੂੰ ਦਿੱਤੇ ਵੱਡੇ ਹੁਕਮ
ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਏ.ਜੀ.ਟੀ.ਐੱਫ ਦੇ ਏ.ਆਈ.ਜੀ ਸੰਦੀਪ ਗੋਇਲ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਟੀਮ ਅਤੇ ਤਰਨਤਾਰਨ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਅੱਤਵਾਦੀ ਲਖਬੀਰ ਸਿੰਘ ਲੰਡਾ ਗੈਂਗ ਦੇ ਗੁਰਗੇ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਗੁਰਮੀਤ ਸਿੰਘ ਨਿਵਾਸੀ ਪਿੰਡ ਠੱਠਾ ਅਤੇ ਹਰਪ੍ਰੀਤ ਸਿੰਘ ਉਰਫ ਪ੍ਰਿੰਸ ਵਾਸੀ ਪਿੰਡ ਠੱਠਾ ਨੂੰ ਗ੍ਰਿਫਤਾਰ ਕਰਦੇ ਹੋਏ ਇਨ੍ਹਾਂ ਪਾਸੋਂ ਇਕ 32 ਬੋਰ ਅਤੇ ਇਕ 315 ਬੋਰ ਪਿਸਤੌਲ ਤੋਂ ਇਲਾਵਾ 9 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ-ਹੜ੍ਹ 'ਚ ਫਸਿਆ ਪਰਿਵਾਰ ਜਵਾਨ ਪੁੱਤ ਦੇ ਸਸਕਾਰ ਲਈ ਕੱਢਦਾ ਰਿਹਾ ਹਾੜੇ, DC ਨੇ ਭੇਜ 'ਤਾ ਹੈਲੀਕਾਪਟਰ
ਇਸ ਦੇ ਨਾਲ ਹੀ ਦੋਵਾਂ ਮੁਲਜ਼ਮਾਂ ਪਾਸੋਂ ਇਕ ਐਕਟੀਵਾ ਸਕੂਟਰ ਵੀ ਬਰਾਮਦ ਕੀਤਾ ਗਿਆ ਹੈ, ਜੋ ਬੀਤੀ 30 ਅਗਸਤ ਦੀ ਦੁਪਹਿਰ 1 ਵਜੇ ਕਰਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਸੋਹਲ ਜੋ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਆ ਰਹੇ ਸਨ ਪਾਸੋਂ ਜਗਤਪੁਰਾ ਨਹਿਰ ਨਜ਼ਦੀਕ ਪਿਸਤੌਲ ਵਿਖਾਉਂਦੇ ਹੋਏ ਖੋਹ ਕੀਤਾ ਗਿਆ ਸੀ। ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਉਰਫ ਵਿੱਕੀ ਦੇ ਖਿਲਾਫ 2024 ਮਾਰਚ ਮਹੀਨੇ ਵਿਚ ਕਤਲ ਦਾ ਪਰਚਾ ਦਰਜ ਹੈ ਜਦਕਿ ਇਸ ਦੇ ਸਾਥੀ ਅਜੇਪਾਲ ਸਿੰਘ ਉਰਫ ਮੋਟਾ ਨੂੰ ਬੀਤੇ ਮਾਰਚ ਮਹੀਨੇ ਵਿਚ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦੇ ਖਿਲਾਫ ਕਤਲ ਐੱਨ.ਡੀ.ਪੀ.ਐੱਸ ਐਕਟ ਅਤੇ ਹੋਰ ਧਰਾਵਾਂ ਤਹਿਤ ਮਾਮਲੇ ਅੱਧੀ ਦਰਜਨ ਦੇ ਕਰੀਬ ਦਰਜ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲੈ ਕੇ Latest Update, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8