ਕੇਂਦਰੀ ਜੇਲ੍ਹ ਅੰਦਰੋਂ 14 ਮੋਬਾਈਲ, 13 ਸਿਮਾਂ, 3 ਈਅਰ ਫੋਨ ਤੇ 380 ਨਸ਼ੀਲੀਆਂ ਗੋਲੀਆਂ ਬਰਾਮਦ
Friday, Aug 22, 2025 - 04:54 PM (IST)

ਤਰਨਤਾਰਨ/ਗੋਇੰਦਵਾਲ ਸਾਹਿਬ (ਰਮਨ ਚਾਵਲਾ,ਪੰਛੀ)-ਕਰੋੜਾਂ ਰੁਪਏ ਦੀ ਕੀਮਤ ਨਾਲ ਤਿਆਰ ਕੀਤੀ ਗਈ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਆਏ ਦਿਨ ਨਸ਼ੀਲੇ ਪਦਾਰਥ, ਤੇਜ਼ਧਾਰ ਹਥਿਆਰ ਅਤੇ ਹੋਰ ਸਾਮਾਨ ਬਰਾਮਦਗੀ ਦੌਰਾਨ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 14 ਮੋਬਾਈਲ ਫੋਨ, 13 ਸਿਮਾਂ, 3 ਈਅਰ ਫੋਨ, 4 ਈਅਰ ਪੌਡ, 2 ਡਾਟਾ ਕੇਬਲ, 2 ਚਾਰਜਰ ਅਤੇ 380 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ CM ਮਾਨ ਦਾ ਵੱਡਾ ਕਦਮ, ਹੁਣ ਹਰ ਨਾਗਰਿਕ ਨੂੰ ਮਿਲੇਗੀ ਖ਼ਾਸ ਸਹੂਲਤ
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸ੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਹੰਸਰਾਜ ਅਤੇ ਗੁਰਦਿਆਲ ਸਿੰਘ ਵੱਲੋਂ ਜੇਲ੍ਹ ਅੰਦਰ ਚਲਾਏ ਗਏ ਅਚਾਨਕ ਤਲਾਸ਼ੀ ਅਭਿਆਨ ਦੌਰਾਨ ਜੇਲ ਵਿਚ ਸੁੱਟੇ ਗਏ ਇਕ ਫੈਂਕੇ ਨੂੰ ਬਰਾਮਦ ਕੀਤਾ ਗਿਆ, ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ਵਿਚੋਂ 380 ਚਿੱਟੇ ਰੰਗ ਦੀਆਂ ਨਸ਼ੀਲੀਆਂ ਖੁੱਲ੍ਹੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 13 ਜ਼ਿਲ੍ਹਿਆਂ ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਵੱਲੋਂ ALERT ਜਾਰੀ
ਇਸ ਦੇ ਨਾਲ ਹੀ ਜੇਲ੍ਹ ਦੀਆਂ ਵੱਖ-ਵੱਖ ਵਾਰਡਾਂ ਵਿਚ ਕੀਤੀ ਗਈ ਚੈਕਿੰਗ ਦੌਰਾਨ ਵੱਖ-ਵੱਖ ਕੰਪਨੀਆਂ ਦੇ ਟੱਚ ਅਤੇ ਕੀ ਪੈਡ 14 ਮੋਬਾਈਲ ਫੋਨ, 13 ਸਿਮਾਂ, 3 ਈਅਰ ਫੋਨ, 4 ਈਅਰ ਪੌਡ, 2 ਡਾਟਾ ਕੇਬਲ, 2 ਚਾਰਜਰ ਬਰਾਮਦ ਕੀਤੇ ਗਏ ਹਨ। ਡੀ.ਐੱਸ.ਪੀ ਸੋਨੀ ਨੇ ਦੱਸਿਆ ਕਿ ਜੇਲ ਦੇ ਸਹਾਇਕ ਸੁਪਰਡੈਂਟਾਂ ਵੱਲੋਂ ਦਿੱਤੇ ਗਏ ਬਿਆਨਾਂ ਤਹਿਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1 ਸਤੰਬਰ ਨੂੰ ਵੀ ਛੁੱਟੀ ਦੀ ਮੰਗ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8