ਕਾਦੀਆਂ ਪੁਲਸ ਨੇ ਹੈਰੋਇਨ, ਕੰਪਿਊਟਰ ਕੰਡਾ, ਨਕਦੀ ਤੇ ਮੋਟਰਸਾਇਕਲ ਸਮੇਤ ਵਿਅਕਤੀ ਕੀਤਾ ਕਾਬੂ
Sunday, Sep 20, 2026 - 04:05 PM (IST)
ਕਾਦੀਆਂ(ਜ਼ੀਸ਼ਾਨ): ਕਾਦੀਆਂ ਪੁਲਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ 35 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਉੱਚ ਪੁਲਸ ਅਧਿਕਾਰੀਆਂ ਦੀ ਅਗਵਾਈ ਹੇਠ ਥਾਣਾ ਕਾਦੀਆਂ ਦੇ ਮੁੱਖ ਅਫ਼ਸਰ ਇੰਸਪੈਕਟਰ ਪ੍ਰਗਟ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਰਜੀਤ ਸਿੰਘ ਅਤੇ ਪੁਲਸ ਟੀਮ ਵੱਲੋਂ ਬਾਲਮੀਕ ਮੁਹੱਲਾ ਕਾਦੀਆਂ ਦੇ ਰਹਿਣ ਵਾਲੇ ਬਿੱਕਾ ਮਸੀਹ ਉਰਫ਼ ਵਿੱਕੀ ਪੁੱਤਰ ਕਾਕਾ ਮਸੀਹ ਨੂੰ 35 ਗ੍ਰਾਮ ਹੈਰੋਇਨ, ਮੋਟਰਸਾਈਕਲ, ਕੰਪਿਊਟਰ ਕੰਡਾ ਅਤੇ 9 ਹਜ਼ਾਰ ਰੁਪਏ ਭਾਰਤੀ ਕਰੰਸੀ ਸਮੇਤ ਕਾਬੂ ਕਰਕੇ ਐਨ.ਡੀ.ਪੀ.ਐਸ ਦੀ ਧਾਰਾ 21, 27A-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
