ਦੁਬਈ ਜਾ ਰਹੇ 4 ਯਾਤਰੀਆਂ ਕੋਲੋਂ 1.52 ਕਰੋੜ ਦੀ ਵਿਦੇਸ਼ੀ ਕਰੰਸੀ ਜ਼ਬਤ

Tuesday, Nov 15, 2022 - 11:52 AM (IST)

ਦੁਬਈ ਜਾ ਰਹੇ 4 ਯਾਤਰੀਆਂ ਕੋਲੋਂ 1.52 ਕਰੋੜ ਦੀ ਵਿਦੇਸ਼ੀ ਕਰੰਸੀ ਜ਼ਬਤ

ਅੰਮ੍ਰਿਤਸਰ (ਨੀਰਜ)- ਕਸਟਮ ਵਿਭਾਗ ਦੀ ਅਣਗਹਿਲੀ ਨੂੰ ਸਾਬਿਤ ਕਰਦਿਆਂ ਡੀ. ਆਰ. ਆਈ. (ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ) ਦੀ ਟੀਮ ਨੇ ਅੰਮ੍ਰਿਤਸਰ ਦੇ ਐੱਸ. ਜੀ. ਆਰ. ਡੀ. ਹਵਾਈ ਅੱਡੇ ’ਤੇ ਦੁਬਈ ਜਾ ਰਹੇ ਦੋ ਯਾਤਰੀਆਂ ਕੋਲੋਂ 1.52 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ।

ਇਹ ਵੀ  ਪੜ੍ਹੋ- ਅੰਮ੍ਰਿਤਸਰ ਪੁਲਸ ਨੂੰ ਮਿਲੀ ਸਫ਼ਲਤਾ, ਨਾਜਾਇਜ਼ ਹਥਿਆਰਾਂ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਦੇ ਵਧੀਕ ਡਾਇਰੈਕਟਰ ਨਿਤਿਨ ਸੈਣੀ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਨੇ ਅੰਮ੍ਰਿਤਸਰ ਵਿਚ ਫੜੇ ਗਏ ਯਾਤਰੀਆਂ ਦੀ ਇਨਪੁਟ ਦੇ ਆਧਾਰ ’ਤੇ ਚੰਡੀਗੜ੍ਹ ਹਵਾਈ ਅੱਡੇ ’ਤੇ ਵੀ ਦੋ ਯਾਤਰੀਆਂ ਕੋਲੋਂ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ ।ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਦੇਸ਼ੀ ਕਰੰਸੀ ਲੈ ਕੇ ਜਾਣ ਵਾਲੇ ਯਾਤਰੀ ਹਵਾਲਾ ਰਾਸ਼ੀ ਰਾਹੀਂ ਦੁਬਈ ਤੋਂ ਸੋਨਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਵਿਭਾਗ ਦੀ ਟੀਮ ਨੇ ਯਾਤਰੀਆਂ ਦੀ ਯੋਜਨਾ ’ਤੇ ਪਾਣੀ ਫੇਰ ਦਿੱਤਾ । ਵਿਭਾਗ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਯਾਤਰੀਆਂ ਨੂੰ ਵਿਦੇਸ਼ੀ ਕਰੰਸੀ ਕਿਥੋਂ ਆਈ । ਵਿਦੇਸ਼ੀ ਕਰੰਸੀ ਵਿਚ ਡਾਲਰ, ਯੂਰੋ ਅਤੇ ਦੀਨਾਰ ਸ਼ਾਮਲ ਹਨ।


author

Shivani Bassan

Content Editor

Related News