ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ : ਮੁਲਜ਼ਮਾਂ ਨੂੰ ਫੜਨ ਗਈ ਪੁਲਸ ''ਤੇ ਹੋਈ ਫਾਈਰਿੰਗ, 6 ਕਾਬੂ

Sunday, Sep 24, 2023 - 06:23 PM (IST)

ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ : ਮੁਲਜ਼ਮਾਂ ਨੂੰ ਫੜਨ ਗਈ ਪੁਲਸ ''ਤੇ ਹੋਈ ਫਾਈਰਿੰਗ, 6 ਕਾਬੂ

ਤਰਨਤਾਰਨ (ਰਮਨ ਚਾਵਲਾ)- ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਮੌਜੂਦ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਲੁੱਟਣ ਪੁੱਜੇ ਮੁਲਜ਼ਮ ਪੁਲਸ ਕਰਮਚਾਰੀ ਦੀ ਹਿੰਮਤ ਤੋਂ ਬਾਅਦ ਅਸਫ਼ਲ ਹੋਣ ਉਪਰੰਤ ਪੁਲਸ ਕਰਮਚਾਰੀ ਨੂੰ ਜ਼ਖ਼ਮੀ ਕਰਦੇ ਹੋਏ ਫ਼ਰਾਰ ਹੋ ਗਏ ਸਨ, ਜਿਨ੍ਹਾਂ ਦੀ ਤਲਾਸ਼ ਲਈ ਪੁਲਸ ਪਾਰਟੀਆਂ ਬੀਤੇ ਤਿੰਨ ਦਿਨਾਂ ਤੋਂ ਛਾਪੇਮਾਰੀ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੁਲਸ ਇਸ ਕੇਸ ਨੂੰ ਹੱਲ ਕਰਨ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਹੈ, ਜਿਸ ਦੇ ਚੱਲਦਿਆਂ ਪੁਲਸ ਨੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਸ਼ਨੀਵਾਰ ਦੁਪਿਹਰ ਨਜ਼ਦੀਕੀ ਪਿੰਡ ਪਿੱਦੀ ਵਿਖੇ ਛਾਪੇਮਾਰੀ ਕਰਨ ਪੁੱਜੀ ਪੁਲਸ ਪਾਰਟੀ 'ਤੇ ਮੁਲਜ਼ਮਾਂ ਵਲੋਂ ਫਾਈਰਿੰਗ ਕੀਤੀ ਗਈ। ਇਸ ਦੌਰਾਨ ਪੁਲਸ ਪਾਰਟੀ ਨੇ ਹਿੰਮਤ ਵਖਾਉਂਦੇ ਹੋਏ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬੈਂਕ ਡਕੈਤੀ ਕੇਸ ਨੂੰ ਹੱਲ ਕਰਨ ਸਬੰਧੀ ਐੱਸ.ਐੱਸ.ਪੀ ਪ੍ਰੈੱਸ ਕਾਨਫਰੰਸ ਐਤਵਾਰ ਕਰ ਸਕਦੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ

ਬੀਤੇ ਦਿਨੀਂ ਪਿੰਡ ਢੋਟੀਆਂ ਵਿਖੇ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਨੂੰ ਲੁੱਟਣ ਪੁੱਜੇ ਲੁਟੇਰੇ ਜਿੱਥੇ ਪੁਲਸ ਦੀ ਦਸਤਕ ਤੋਂ ਬਾਅਦ ਕਰਮਚਾਰੀ ਨੂੰ ਜ਼ਖ਼ਮੀ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ, ਉੱਥੇ ਹੀ ਮੁਲਜ਼ਮਾਂ ਦੀ ਭਾਲ ਲਈ ਦਿਨ-ਰਾਤ ਲੱਗੀਆਂ ਪੁਲਸ ਪਾਰਟੀ ਦੀ ਮਿਹਨਤ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ। ਜ਼ਿਲ੍ਹੇ ਦੇ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਵਲੋਂ ਦਿੱਤੇ ਗਏ ਸਖ਼ਤ ਹੁਕਮਾਂ ਤੋਂ ਬਾਅਦ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਅਤੇ ਐੱਸ.ਪੀ ਸਥਾਨਕ ਮਨਿੰਦਰ ਸਿੰਘ ਦੀ ਅਗਵਾਈ ਵਾਲੀਆਂ ਵੱਖ-ਵੱਖ ਟੀਮਾਂ ਜਿਸ ਵਿਚ ਸਾਈਬਰ ਸੈੱਲ ਦੀ ਵਿਸ਼ੇਸ਼ ਟੀਮ ਵੀ ਮੌਜੂਦ ਹੈ ਵਲੋਂ 123 ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਚੁੱਕਾ ਹੈ। 

ਇਹ ਵੀ ਪੜ੍ਹੋ- ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ: ਹੁਣ ਦਫ਼ਤਰ ਜਾਣ ਦੀ ਨਹੀਂ ਪਵੇਗੀ ਲੋੜ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਸਬੰਧੀ ਪੁਲਸ ਦੇ ਹੱਥ ਸ਼ਨੀਵਾਰ ਦੁਪਿਹਰ ਉਸ ਵੇਲੇ ਵੱਡੀ ਸਫ਼ਲਤਾ ਲੱਗੀ ਜਦੋਂ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਲੋਕੇਸ਼ਨ ਲੱਭਦੇ ਹੋਈ ਵਿਸ਼ੇਸ਼ ਪੁਲਸ ਟੀਮ ਨੈਸ਼ਨਲ ਹਾਈਵੇ ਨਜ਼ਦੀਕ ਮੌਜੂਦ ਇਕ ਕਾਲੋਨੀ ਵਿਚ ਜਾ ਪੁੱਜੀ। ਇਸ ਦੌਰਾਨ ਇਕ ਘਰ ਵਿਚ ਮੌਜੂਦ ਅੱਧੀ ਦਰਜਨ ਵਿਅਕਤੀਆਂ ਵਲੋਂ ਪੁਲਸ ਪਾਰਟੀ ਉੱਪਰ ਕੁਝ ਰੌਂਦ ਫਾਈਰਿੰਗ ਕਰਦੇ ਹੋਏ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਪੁਲਸ ਪਾਰਟੀ ਵਲੋਂ ਮੁਸ਼ਤੈਦੀ ਨਾਲ ਘੇਰਾ ਪਾਉਂਦੇ ਹੋਏ ਅੱਧੀ ਦਰਜਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਦੌਰਾਨ ਕੁਝ ਰਾਊਂਡ ਪੁਲਸ ਪਾਰਟੀ ਵਲੋਂ ਵੀ ਜਵਾਬੀ ਫ਼ਾਈਰਿੰਗ ਦੌਰਾਨ ਕੀਤੇ ਗਏ ਹਨ ਪਰ ਇਸ ਮਾਮਲੇ ਸਬੰਧੀ ਕੋਈ ਵੀ ਪੁਲਸ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ। 

ਇਹ ਵੀ ਪੜ੍ਹੋ-  ਜ਼ਮੀਨ ਪਿੱਛੇ ਖ਼ੂਨ ਬਣਿਆ ਪਾਣੀ, ਕਲਯੁਗੀ ਪੁੱਤ ਨੇ ਮਾਂ ਤੇ ਭੂਆ ਨੂੰ ਕੁੱਟ-ਕੁੱਟ ਕੀਤਾ ਅੱਧਮੋਇਆ

ਸੂਤਰਾਂ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਬੈਂਕ ਡਕੈਤੀ ਮਾਮਲੇ ਨਾਲ ਜੁੜੇ ਹੋ ਸਕਦੇ ਹਨ। ਇਹ ਵੀ ਪਤਾ ਲੱਗਾ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚੋਂ ਇਕ ਮੁਲਜ਼ਮ ਕਿਸੇ ਕਤਲ ਕੇਸ ਵਿਚ ਲੋੜੀਂਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁਲਸ ਵਲੋਂ ਇਸ ਕੇਸ ਨੂੰ ਹੱਲ ਕਰਨ ਸਬੰਧੀ ਦਿਨ ਰਾਤ ਜਾਰੀ ਹੈ। ਜਿਸ ਤਹਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਤੁਰੰਤ ਬਾਅਦ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News