ਬਾਜ਼ਾਰ ਗੰਡਾ ਵਾਲਾ ’ਚ ਨੌਜਵਾਨਾਂ ਨੇ ਕੀਤੀ ਫਾਈਰਿੰਗ, ਵਿਅਕਤੀ ਦੇ ਸਿਰ ’ਤੇ ਪਿਸਤੌਲ ਦਾ ‘ਬੱਟ’ ਮਾਰ ਕੀਤਾ ਜ਼ਖ਼ਮੀ
Thursday, Jul 13, 2023 - 05:35 PM (IST)

ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)- ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਬਾਜ਼ਾਰ ਗੰਡਾ ਵਾਲਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਅਣਪਛਾਤੇ ਸਕੂਟਰ ਸਵਾਰਾਂ ਨੇ ਇਕ ਵਿਅਕਤੀ ’ਤੇ ਅਚਾਨਕ ਹਮਲਾ ਕਰ ਕੇ ਉਸ ਨੂੰ ਪਿਸਤੌਲ ਦੇ ‘ਬੱਟ’ ਨਾਲ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹਵਾ ਵਿਚ ਫਾਇਰਿੰਗ ਕੀਤੀ, ਜਿਸ ਕਾਰਨ ਸਕੂਟਰ ਸਵਾਰ ਦਹਿਸ਼ਤ ਮਚਾਉਣ ਤੋਂ ਬਾਅਦ ਭੱਜਣ ਵਿਚ ਕਾਮਯਾਬ ਹੋ ਗਏ। ਥਾਣਾ ਡੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਖ਼ਮੀ ਦੀ ਪਛਾਣ ਵਿਜੇ ਕੁਮਾਰ ਵਾਸੀ ਗਲੀ ਡੇਲੀ ਨੀਡਜ਼ ਇਲਾਕਾ ਪੁਤਲੀਘਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਜਾਣਕਾਰੀ ਅਨੁਸਾਰ ਪੁਤਲੀਘਰ ਬਾਜ਼ਾਰ ਦਾ ਰਹਿਣ ਵਾਲਾ ਵਿਜੇ ਕੁਮਾਰ ਬੀਤੀ ਸਵੇਰੇ 10 ਵਜੇ ਦੇ ਕਰੀਬ ਗੰਡਾ ਵਾਲਾ ਵਿਖੇ ਸਾਮਾਨ ਖਰੀਦਣ ਆਇਆ ਸੀ ਤਾਂ ਐਕਟਿਵਾ ਸਕੂਟਰ ’ਤੇ ਦੋ ਨੌਜਵਾਨ ਉਥੇ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਵਿਜੇ ਕੁਮਾਰ ’ਤੇ ਪਿਸਤੌਲ ਦੇ ਬੱਟ ਨਾਲ ਹਮਲਾ ਕਰ ਦਿੱਤਾ। ਜਿਵੇਂ ਹੀ ਨੌਜਵਾਨ ਆਪਣੇ ਆਪ ਨੂੰ ਸੰਭਾਲਦਾ ਤੁਰੰਤ ਉਕਤ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਜੋ ਕਿਸੇ ਨੂੰ ਨਹੀਂ ਲੱਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਵਾਈ ਫਾਇਰ ਸੀ। ਹਾਲਾਂਕਿ ਉਥੇ ਖੜ੍ਹੇ ਕੁਝ ਲੋਕਾਂ ਨੇ ਦੱਸਿਆ ਕਿ ਸਕੂਟਰ ਸਵਾਰਾਂ ਨੇ ਨੌਜਵਾਨ ’ਤੇ ਗੋਲੀ ਚਲਾ ਦਿੱਤੀ ਸੀ ਪਰ ਕਿਸੇ ਨੂੰ ਨਹੀਂ ਲੱਗੀ। ਸਵਾਲ ਇਹ ਹੈ ਕਿ ਕੀ ਹਵਾਈ ਫਾਇਰ ਕੀਤਾ ਗਿਆ ਜਾਂ ਨਿਸ਼ਾਨੇ ਨਾਲ ਚਲਾਈ ਗਈ ਗੋਲੀ ਨਿਸ਼ਾਨੇ ’ਤੇ ਨਹੀਂ ਲੱਗੀ? ਇਹ ਦੋਵੇਂ ਪਹਿਲੂ ਅਜੇ ਵੀ ਰਹੱਸ ਦਾ ਵਿਸ਼ਾ ਬਣੇ ਹੋਏ ਹਨ।
ਇਹ ਵੀ ਪੜ੍ਹੋ- ਨੌਜਵਾਨ ਨੇ ਸ਼ੌਂਕ ਨੂੰ ਬਣਾਇਆ ਸਹਾਇਕ ਧੰਦਾ, ਸਾਲਾਨਾ ਕਰਦੈ ਲੱਖਾਂ ਰੁਪਏ ਦੀ ਕਮਾਈ
ਇਸ ਦੇ ਨਾਲ ਹੀ ਸਵੇਰ ਦਾ ਸਮਾਂ ਹੋਣ ਕਾਰਨ ਕਈ ਦੁਕਾਨਾਂ ਅਜੇ ਖੁੱਲ੍ਹੀਆਂ ਹੀ ਨਹੀਂ ਸਨ, ਜਦੋਂਕਿ ਫਾਇਰਿੰਗ ਤੋਂ ਬਾਅਦ ਇਲਾਕੇ ਵਿਚ ਭਗਦੜ ਮਚਣ ਤੋਂ ਬਾਅਦ ਸਕੂਟਰ ਸਵਾਰ ਭੱਜ ਗਏ। ਇੱਥੋਂ ਤੱਕ ਕਿ ਜ਼ਖ਼ਮੀ ਵਿਅਕਤੀ, ਜਿਸ ਦੀ ਬਾਅਦ ਵਿਚ ਪਛਾਣ ਹੋਈ, ਉਹ ਵੀ ਉੱਥੋਂ ਫ਼ਰਾਰ ਹੋ ਗਿਆ। ਇਸ ਦੇ ਨਾਲ ਹੀ ਥਾਣਾ ਡੀ-ਡਵੀਜ਼ਨ ਦੀ ਪੁਲਸ ਇਸ ਮਾਮਲੇ ਨੂੰ ਹਵਾਈ ਫਾਇਰਿੰਗ ਮੰਨ ਰਹੀ ਹੈ, ਜਦਕਿ ਇਹ ਭੇਤ ਅਜੇ ਬਰਕਰਾਰ ਹੈ।
ਇਹ ਵੀ ਪੜ੍ਹੋ- ਯਮੁਨਾ ਦੇ ਵਧਦੇ ਪਾਣੀ ਨੇ ਚਿੰਤਾ 'ਚ ਪਾਈ 'ਦਿੱਲੀ', CM ਕੇਜਰੀਵਾਲ ਵੱਲੋਂ ਸਕੂਲ ਬੰਦ ਕਰਨ ਦਾ ਐਲਾਨ
ਮੌਕੇ ’ਤੇ ਪਹੁੰਚੇ ਥਾਣਾ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਮਿਲੀ ਜਾਣਕਾਰੀ ਵਿਚ ਹੁਣ ਤੱਕ ਜ਼ਖ਼ਮੀ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ ਹੈ, ਜਲਦੀ ਹੀ ਇਸ ਦਾ ਪਤਾ ਲਗਾਇਆ ਜਾਵੇਗਾ। ਬਾਅਦ ਵਿਚ ਪਤਾ ਲੱਗਾ ਕਿ ਜ਼ਖ਼ਮੀ ਵਿਅਕਤੀ ਦੀ ਪਛਾਣ ਹੋ ਗਈ ਹੈ ਅਤੇ ਉਹ ਪੁਤਲੀਘਰ ਇਲਾਕੇ ਦਾ ਰਹਿਣ ਵਾਲਾ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਲਿਆ ਜਾਵੇਗਾ। ਪੁਲਸ ਸੀ. ਸੀ. ਟੀ. ਵੀ ਕੈਮਰਿਆਂ ਨਾਲ ਖੰਗਾਲਣ ਦੀ ਕੋਸਿਸ਼ ਕਰ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8