ਬੰਦ ਪਈਆਂ ਦੁਕਾਨਾਂ ’ਚ ਅਚਾਨਕ ਲੱਗੀ ਅੱਗ, ਭਾਰੀ ਨੁਕਸਾਨ ਤੋਂ ਬਚਾਅ

Monday, Oct 14, 2024 - 04:42 PM (IST)

ਬੰਦ ਪਈਆਂ ਦੁਕਾਨਾਂ ’ਚ ਅਚਾਨਕ ਲੱਗੀ ਅੱਗ, ਭਾਰੀ ਨੁਕਸਾਨ ਤੋਂ ਬਚਾਅ

ਬਟਾਲਾ (ਸਾਹਿਲ)- ਅੱਜ ਸਥਾਨਕ ਜਲੰਧਰ ਰੋਡ ’ਤੇ ਬੰਦ ਪਈਆਂ ਦੁਕਾਨਾਂ ਵਿਚ ਅਚਾਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸਥਾਨਕ ਜਲੰਧਰ ਰੋਡ ਸਥਿਤ ਟਰੈਕਟਰ ਵਾਲੀ ਮਾਰਕੀਟ ਵਿਚ ਕੁਝ ਦੁਕਾਨਾਂ ਬੰਦ ਪਈਆਂ ਸਨ, ਜਿਨ੍ਹਾਂ ਨੂੰ ਅਚਾਨਕ ਅੱਜ ਅੱਗ ਲੱਗ ਗਈ, ਜਿਸ ਨਾਲ ਮਾਰਕੀਟ ਦੇ ਦੁਕਾਨਦਾਰਾਂ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ, ਜਿਸ ਦੇ ਬਾਅਦ ਅੱਗ ਬੁਝਾਊ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਤੁਰੰਤ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਆਸ-ਪਾਸ ਦੇ ਲੋਕਾਂ ਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ- ਭਲਕੇ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News